ਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨ
Continues below advertisement
ਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨ
ਅੰਮ੍ਰਿਤਸਰ (ਅਸ਼ਰਫ ਢੁੱਡੀ)
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵਲੋਂ ਖਾਲੀਸਥਾਨ ਦੇ ਮੁੱਦੇ ਦੇ ਦਿੱਤੇ ਬਿਆਨ ਤੋਂ ਬਾਅਦ ਪੰਥਕ ਗਲਿਆਰਿਆਂ ਵਿੱਚ ਵੱਡੀ ਚਰਚਾ ਛਿੜੀ। ਜਦੋਂ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਦਾ ਟਵੀਟ ਸਾਹਮਣੇ ਆਇਆ ਤਾਂ ਉਸ ਟਵੀਟ ਰਾਹੀਂ ਆਪਣੀ ਮਾਂ ਦੇ ਬਿਆਨ ਨਾਲ ਅੰਮ੍ਰਿਤਪਾਲ ਸਿੰਘ ਅਸਹਿਮਤੀ ਜਤਾਉਂਦੇ ਹੋਏ ਆਪਣਾ ਦੁੱਖ ਜਾਹਿਰ ਕੀਤਾ । ਹੁਣ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇਕ ਬਿਆਨ ਸਾਮਣੇ ਆਇਆ ਹੈ ਅਤੇ ਕਿਹਾ ਕਿ ਮੀਡੀਆ ਨੇ ਮੇਰੀ ਕਹੀ ਗਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੀਡੀਆ ਨੇ ਤੋੜ ਮਰੋੜ ਕੇ ਮੇਰਾ ਬਿਆਨ ਪੇਸ਼ ਕੀਤਾ ਹੈ । ਮੀਡੀਆ ਰਾਹੀ ਜੋ ਖਬਰ ਫੈਲ ਰਹੀ ਹੈ ਉਹ ਠੀਕ ਨਹੀ ਹੈ । ਅਸੀ ਕੋਈ ਸਿਆਸੀ ਲੀਡਰ ਨਹੀ ਹਾ ਜੋ ਬਿਆਨ ਦਿੰਦੇ ਹਾਂ। ਮੀਡੀਆ ਹੀ ਵਾਰ ਵਾਰ ਮੈਨੂੰ ਸਵਾਲ ਪੁਛ ਰਿਹਾ ਸੀ ਅਤੇ ਮੇਰੇ ਜਵਾਬ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ । ਖਾਲੀਸਥਾਨ ਦੀ ਗਲ ਮੀਡੀਆ ਨੇ ਚੁਕੀ ਸੀ । ਮੈ ਸਿਰਫ ਇਨਾ ਹੀ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸੋਂਹ ਚੁੱਕੀ ਹੈ, ਤੇ ਬਾਕੀ ਅਗਲਾ ਫੈਸਲਾ ਉਹ ਆਪ ਦਸਣਗੇ । ਮੀਡੀਆ ਮੇਰੇ ਬਿਆਨ ਨੂੰ ਵਾਰ ਵਾਰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ । ਸੰਗਤਾਂ ਨੂੰ ਇਸ ਗੱਲ ਤੇ ਰੋਸ਼ ਨਹੀ ਕਰਨਾ ਚਾਹੀਦਾ । ਆਪਣਾ ਮਨੁਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ । ਸਿਖਾਂ ਨਾਲ ਧੱਕਾ ਹੋ ਰਿਹਾ ਹੈ । ਮੀਡੀਆ ਉਸ ਗਲ ਨੂੰ ਪੇਸ਼ ਨਹੀ ਕਰਦਾ ।
ਸਾਡਾ ਫਰਜ ਸੀ ਚੋਣ ਲੜਨਾ, ਸੰਗਤ ਦੀ ਕਿਰਪਾ ਨਾਲ ਅੰਮ੍ਰਿਤਪਾਲ ਸਿੰਘ ਜਿਤ ਗਏ ਹਨ । ਜਿਹੜੀ ਵੀ ਉਨਾ ਦੀ ਜਿੰਮੇਵਾਰੀ ਹੈ ਅੰਮ੍ਰਿਤਪਾਲ ਸਿੰਘ ਆਪ ਆ ਕੇ ਨਿਭਾਉਣਗੇ। ਸੰਗਤ ਕਿਸੇ ਵੀ ਮੀਡੀਆ ਦੀ ਗਲ ਤੇ ਵਿਸ਼ਵਾਸ ਨਾ ਕਰਨ ।
Amritsar (Ashraph Dhuddy)
Continues below advertisement