ਅਮ੍ਰਿਤਸਰ 'ਚ ਖੇਤੀ ਬਿੱਲ ਖਿਲਾਫ਼ ਕਿਸਾਨਾਂ ਦਾ ਮੋਟਰਸਾਇਕਲ ਮਾਰਚ

Continues below advertisement
ਖੇਤੀ ਬਿੱਲਾਂ ਖਿਲਾਫ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਹੋਰ ਪ੍ਰਚੰਡ ਹੋ ਗਿਆ ਹੈ। ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਹਰ ਧਿਰ ਕਿਸਾਨ ਸੰਘਰਸ਼ ਦੀ ਹਮਾਇਤ 'ਤੇ ਆ ਗਈ ਹੈ। ਇਸ ਵੇਲੇ ਸਿਰਫ ਬੀਜੇਪੀ ਹੀ ਖੇਤੀ ਬਿੱਲਾਂ ਦੀ ਹਮਾਇਤ ਕਰ ਰਹੀ ਹੈ ਬਾਕੀ ਸਾਰੀਆਂ ਸਿਆਸੀ ਧਿਰਾਂ ਵੀ ਕਿਸਾਨਾਂ ਨਾਲ ਡਟ ਗਈਆਂ ਹਨ। ਫਿਲਮੀ ਕਲਾਕਾਰ, ਗਾਇਕ, ਆੜ੍ਹਤੀ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿਆਸੀ ਪਾਰਟੀਆਂ ਸਭ ਕਿਸਾਨ ਸੰਘਰਸ਼ ਵਿੱਚ ਕੁੱਟ ਪਈਆਂ ਹਨ।ਇਸ ਲਈ ਅਗਲੇ ਦਿਨੀਂ ਪੰਜਾਬ ਦਾ ਪਾਰਾ ਹੋਰ ਚੜ੍ਹਨ ਦੇ ਆਸਾਰ ਹਨ। ਕਿਸਾਨਾਂ ਵੱਲੋਂ 24 ਤੋਂ 26 ਸਤੰਬਰ ਤੱਕ 48 ਘੰਟੇ ਰੇਲਾਂ ਰੋਕੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਸੰਘਰਸ਼ ਲੰਬਾ ਚੱਲਣ ਦੇ ਆਸਾਰ ਹਨ ਕਿਉਂਕ ਮੋਦੀ ਸਰਕਾਰ ਕਿਸੇ ਵੀ ਕੀਮਤ 'ਤੇ ਖੇਤੀ ਬਿੱਲਾਂ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਨੇ ਰਾਜ ਸਭਾ ਵਿੱਚ ਖੇਤੀ ਬਿੱਲ ਪਾਸ ਕਰਵਾ ਕੇ ਆਪਣੀ ਜ਼ਿੱਦ ਪੁਗਾ ਲਈ ਹੈ ਪਰ ਹੁਣ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਅਮਲ ਵਿੱਚ ਨਹੀਂ ਆਉਣ ਦੇਣਗੇ।
Continues below advertisement

JOIN US ON

Telegram