Mukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?

Mukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?

ਸ਼੍ਰੀ ਮੁਕਤਸਰ ਸਾਹਿਬ ਦੇ ਮੰਡੀ ਬਰੀਵਾਲਾ ਦੇ ਮੰਦਰ ਦੀ ਵੀਡੀਓ
ਸ਼੍ਰੀ ਦੁਰਗਾ ਮੰਦਰ 'ਚ ਮਹਿਲਾਵਾਂ ਨੇ ਕੀਤਾ ਡਾਂਸ
ਡੀਜੇ ਲਗਾ ਕੇ ਮਨਾਇਆ ਤੀਆਂ ਦਾ ਤਿਓਹਾਰ
ਪੰਜਾਬੀ ਗੀਤਾਂ 'ਤੇ ਮਹਿਲਾਵਾਂ ਨੇ ਲਗਾਏ ਠੁਮਕੇ
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼
ਹਿੰਦੂ ਜਥੇਬੰਦੀਆਂ ਨੇ ਲਿਆ ਨੋਟਿਸ

ਪੰਜਾਬੀ ਗਾਣਿਆਂ 'ਤੇ ਠੁਮਕੇ ਲਗਾ ਰਹੀਆਂ ਮਹਿਲਾਵਾਂ
ਇਹ ਨਜ਼ਾਰਾ ਕਿਸੇ ਵਿਆਹ ਸਮਾਗਮ ਦਾ ਨਹੀਂ ਬਲਕਿ ਇਹ ਸਭ ਕੁਝ ਹੋ ਰਿਹਾ ਹੈ
ਮੰਦਰ ਪਰਿਸਰ ਦੇ ਵਿਚ |
ਜੀ ਹਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਨੇ ਨਵਾਂ ਵਿਵਾਦ ਖੜ੍ਹਾ ਕੀਤਾ ਹੈ |
ਹੋਵੇ ਵੀ ਕਿਉਂ ਨਾ ਮੰਦਰ ਦੇ ਵਿਚ ਦੇਵੀ ਮਾਂ ਦੀ ਮੂਰਤੀ - ਭਗਵਾਨ ਹਨੂਮਾਨ ਦੀ ਮੂਰਤੀ ਤੇ
ਹੋਰਨਾਂ ਧਾਰਮਿਕ ਸਰੂਪਾਂ ਅੱਗੇ ਖੇਡਾਂ ਖੇਡ ਰਹੀਆਂ ਤੇ ਗੀਤਾਂ ਦੇ ਉੱਪਰ ਨੱਚ ਰਹੀਆਂ ਇਨ੍ਹਾਂ ਮਹਿਲਾਵਾਂ
ਨੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ |
ਖਬਰ ਸ਼੍ਰੀ ਮੁਕਤਸਰ ਸਾਹਿਬ ਦੀ ਹੈ
ਜਿਥੇ ਮੰਡੀ ਬਰੀਵਾਲਾ ਸਥਿਤ ਸ਼੍ਰੀ ਦੁਰਗਾ ਮੰਦਰ 'ਚ ਮਹਿਲਾਵਾਂ ਨੇ ਡੀਜੇ ਲਾ ਕੇ ਤੀਆਂ ਦਾ ਤਿਓਹਾਰ ਮਨਾਇਆ |
ਹੱਦ ਤਾਂ ਤੱਦ ਹੋ ਗਈ ਕਿ ਇਸ ਦੌਰਾਨ ਕੋਈ ਧਾਰਮਿਕ ਗੀਤ ਸੰਗੀਤ ਜਾਂ ਕੀਰਤਨ ਨਹੀਂ ਹੋਇਆ ਬਲਕਿ
ਗਾਣਿਆਂ ਦੇ ਉੱਤੇ ਠੁਮਕੇ ਲਗਾਏ ਗਏ ਤੇ ਸੋਸ਼ਲ ਮੀਡੀਆ ਤੇ ਦੂਜਿਆਂ ਨਾਲ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ |
ਮਾਮਲਾ ਧਿਆਨ ਚ ਆਉਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਭੜਕ ਉੱਠੀਆਂ ਹਨ
ਜਿਨ੍ਹਾਂ ਨੋਟਿਸ ਲੈਂਦੀਆਂ ਮੰਦਰ ਪ੍ਰਬੰਧਕਾਂ ਕੋਲੋਂ ਜਵਾਬ ਮੰਗਿਆ ਹੈ ਤੇ ਪੁਲਿਸ ਕਾਰਵਾਈ ਕਰਵਾਉਣ ਦੀ ਗੱਲ ਆਖੀ ਹੈ |

JOIN US ON

Telegram
Sponsored Links by Taboola