ਨੋਜਵਾਨ ਨੂੰ ਵਰਗਲਾ ਕੇ ਲੈ ਗਏ ਦੋਸਤ, ਨਸ਼ੇ ਦੀ ਉਵਰਡੋਜ਼ ਨਾਲ ਮੌਤ ਦਾ ਖਦਸ਼ਾ

ਨੋਜਵਾਨ ਨੂੰ ਵਰਗਲਾ ਕੇ ਲੈ ਗਏ ਦੋਸਤ, ਨਸ਼ੇ ਦੀ ਉਵਰਡੋਜ਼ ਨਾਲ ਮੌਤ ਦਾ ਖਦਸ਼ਾ

ਥਾਣਾ  ਲੰਬੀ ਦੀ ਪੁਲਸ ਨੇ ਫਤਿਹਪੁਰ ਮੰਨੀਆਂ ਵਿਚ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਇਕ ਨੌਜਵਾਨ ਮੌਤ ਲਈ ਜਿੰਮੇਵਾਰ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।  ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਪੁਲਸ ਅਤੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸਦੇ ਪਤੀ ਦੀ 2011ਵਿਚ ਮੌਤ ਹੋ ਚੁੱਕੀ ਹੈ। ਉਸਦੇ ਦੋ ਲੜਕੇ ਹਨ ਅਤੇ ਵੱਡਾ  ਲੜਕਾ ਗੁਰਪ੍ਰੀਤ ਸਿੰਘ ਗੁੜਗਾਓ ਐਮਾਜੋਨ ਕੰਪਨੀ ਵਿਚ ਨੌਕਰੀ ਕਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ। ਕੁਝ ਦਿਨ ਪਹਿਲਾਂ ਉਹ ਪਿੰਡ ਆਇਆ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਜੋਗਿੰਦਰ ਸਿੰਘ , ਲਵਦੀਪ ਸਿੰਘ ਲੱਭੂ ਪੁੱਤਰ ਜੋਗਿੰਦਰ ਸਿੰਘ, ਸ਼ੁਭਦੀਪ ਸਿੰਘ ਅਤੇ ਸ਼ਰਨਦੀਪ ਸਿੰਘ ਪੁਤਰਾਨ ਗੁਰਪ੍ਰੀਤ ਸਿੰਘ ਗੋਰਾ  ਸਵੇਰੇ ਆਪਣੀ ਕਾਰ ਤੇ ਲੈਕੇ ਗਏ ਸਨ। ਲੱਭੂ ਦਾ ਮਲੋਟ  ਮਲੋਟ ਦੇ ਨਿੱਜੀ ਕਾਲਜ ਵਿਚ ਹੋ ਰਹੀਆਂ ਚੋਣਾਂ ਕਰਕੇ ਝਗੜਾ ਹੋਇਆ ਸੀ ਜਿਸ ਕਰਕੇ ਉਹ ਗੁਰਪੀਤ ਗੋਪੀ ਨੂੰ ਲੜਾਈ ਵਿਚ ਵੰਗਾਰ ਕਿ ਆਪਣੇ ਨਾਲ ਲੈ ਗਏ। ਜਿਸ ਤੋਂ ਬਾਅਦ ਉਕਤਾਨ ਦੋਸ਼ੀਆਂ ਨੇ ਗੁਰਪ੍ਰੀਤ ਸਿੰਘ ਨੂੰ ਚਿੱਟੇ ਦਾ ਟੀਕਾ ਲਾ ਦਿੱਤਾ। ਜਿਸ ਕਰਕੇ ਉਸਦੀ ਮੌਤ ਹੋ ਗਈ। 

JOIN US ON

Telegram
Sponsored Links by Taboola