ਸਾਰੇ ਚੋਰ ਡਾਕੂ ਇਕੱਠੇ ਹੋਏ ਸਿੱਧੂ ਦੇ ਖਿਲਾਫ, ਮਜੀਠੀਆ ਤਸਕਰਾਂ ਨਾਲ ਜੱਫੀ ਪਾ ਕੇ ਸੌੰਦਾ ਰਿਹੈ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਪਾਰਟੀ ਹਾਈਕਮਾਂਡ ਦਾ ਫੈਸਲਾ ਹੋਵੇਗਾ ਮਨਜੂਰ ਹੋਵੇਗਾ। ਅੰਮ੍ਰਿਤਸਰ ਪੂਰਬੀ ਤੋੰ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੱਧੂ ਨੇ ਹਲਕੇ ਚ ਚੋਣ ਪ੍ਰਚਾਰ ਕਰਨ ਦੌਰਾਨ ਕਿਹਾ ਕਿ ਮਜੀਠੀਆ ਨੂੰ ਸਿੱਧੂ ਖਿਲਾਫ ਚੋਣ ਮੈਦਾਨ ਉਤਾਰਿਆ ਸਿੱਧੂ ਨੂੰ ਉਲਝਾਇਆ ਜਾ ਸਕੇ ਪਰ ਸਿੱਧੂ ਉਲਝਿਆ ਨਹੀਂ ਤੇ ਸਾਰੇ ਚੋਰ ਡਾਕੂ ਇਕੱਠੇ ਹੋਏ ਹਨ ਤੇ ਸ਼ਹਿਰ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਿੱਧੂ ਤੋੰ ਡਰ ਖਾਂਦੇ ਹਨ। ਸਿੱਧੂ ਨੇ ਸਭ ਕੁਝ ਸਹਿਆ ਹੈ ਸ਼ਹਿਰ ਲਈ ਸਭ ਕੁਝ ਦਾਅ ਤੇ ਲਾਇਆ। ਮਜੀਠੀਆ ਤਸਕਰਾਂ ਦੇ ਫੈਸਲੇ ਕਰਵਾਉੰਦਾ ਸੀ ਤੇ ਉਹ ਵਿਅਕਤੀ ਹਨ, ਜਿਨਾਂ ਨੇ ਇਕ ਪੀੜੀ ਖਤਮ ਕਰ ਦਿੱਤੀ। ਸਿੱਧੂ ਨੇ ਕਿਹਾ ਪਿਛਲੇ ਪੰਜ ਸਾਲ ਮਾਫੀਆ ਇਸ ਕਰਕੇ ਖਤਮ ਨਹੀਂ ਹੋਇਆ ਕਿਉੰਕਿ ਕੈਪਟਨ ਖੁਦ ਮਾਫੀਆ ਸੀ ਤੇ ਹਿੱਸੇਦਾਰੀ ਲੈੰਦੇ ਰਹੇ ਤੇ ਇਸੇ ਕਰਕੇ ਕੈਪਟਨ ਨੂੰ ਉਤਾਰਿਆ ਤੇ ਸਿੱਧੂ ਦੀ 17 ਸਾਲ ਦੀ ਰਾਜਨੀਤੀ ਤੇ ਕੋਈ ਉੰਗਲ ਨਹੀਂ ਚੁੱਕ ਸਕਦਾ

JOIN US ON

Telegram
Sponsored Links by Taboola