ਨਵਜੋਤ ਸਿੱਧੂ ਚੁੱਪ-ਚਪੀਤੇ ਸੈਸ਼ਨ 'ਚ ਹੋਏ ਸ਼ਾਮਲ

ਨਵਜੋਤ ਸਿੱਧੂ ਅੱਜ ਤਕਰੀਬਨ ਡੇਢ ਸਾਲ ਬਾਅਦ ਵਿਧਾਨ ਸਭਾ ਪਹੁੰਚੇ। ਮੰਤਰੀ ਅਹੁਦਾ ਤਿਆਗਣ ਤੋਂ ਬਾਅਦ ਸਿੱਧੂ ਪਹਿਲੀ ਵਾਰ ਵਿਧਾਨ ਸਭਾ ਚ ਨਜ਼ਰ ਆਏ। ਮੁੱਦਾ ਕਿਸਾਨੀ ਦਾ ਹੈ ਜਿਸ ਤੇ ਸਿੱਧੂ ਮੁੜ ਤੋਂ ਹੌਲੀ-ਹੌਲੀ ਐਕਟਿਵ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਚਾਹੇ ਸਿਆਸੀ ਤੌਰ ਤੇ ਅਜੇ ਵੀ ਮਸਤ ਚਾਲ ਚੱਲ ਰਹੇ ਨੇ ਪਰ ਏਸ ਸਟਾਰ ਲੀਡਰ ਦੇ ਚਰਚੇ ਖੂਬ ਨੇ।
ਹਾਲਾਂਕਿ ਮੰਤਰੀ ਹੋਣ ਦੇ ਨਾਤੇ ਸਿੱਧੂ ਸਦਨ 'ਚ ਪਹਿਲੀ ਕਤਾਰ 'ਚ ਬੈਠਦੇ ਸਨ ਪਰ ਅੱਜ ਅਖੀਰਲੀਆਂ ਕਤਾਰਾਂ ਚ ਬਿਰਾਜਮਾਨ ਸਨ। ਪਹਿਲਾਂ ਫਰਕ ਇਹ ਸੀ ਕਿ ਘਰ ਬੈਠਕੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਹੁਣ ਹੌਲੀ-ਹੌਲੀ ਝਾਕਾ ਖੋਲ੍ਹ ਰਹੇ ਹਨ। 

JOIN US ON

Telegram
Sponsored Links by Taboola