ਨਵਜੋਤ ਸਿੱਧੂ ਦੀਆਂ ਕੇਂਦਰ ਨੂੰ ਖਰੀਆਂ-ਖਰੀਆਂ

ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਕਿਸਾਨੀ ਮਸਲਾ ਭਖਣ ਤੋਂ ਬਾਅਦ ਦੁਬਾਰਾ ਸਰਗਰਮ ਹੋ ਗਏ ਹਨ। ਉਹ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ 'ਚ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਵੀ ਕੋਈ ਮੌਕਾ ਨਹੀਂ ਛੱਡ ਰਹੇ। ਨਵਜੋਤ ਸਿੰਘ ਸਿੱਧੂ ਅੱਜ ਆਪਣੇ ਹਲਕੇ ਦੇ ਕਾਉਂਸਲਰ ਦੇ ਘਰ ਪਹੁੰਚੇ। ਇਥੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਰਕਰਾਂ ਨਾਲ ਮਿਲੇ ਅਤੇ ਕਿਹਾ ਕਿ ਸਾਡੀ ਲੜਾਈ ਕਿਸੇ ਨਾਲ ਨਿੱਜੀ ਨਹੀਂ, ਪ੍ਰਣਾਲੀ ਨਾਲ ਹੈ ਜਿਸ ਨੇ ਪਿਛਲੇ 25-30 ਸਾਲਾਂ ਤੋਂ ਪੰਜਾਬ ਨੂੰ ਤਬਾਹ ਕੀਤਾ ਹੋਇਆ ਹੈ।

JOIN US ON

Telegram
Sponsored Links by Taboola