Navjot Sidhu ਦਾ ਪਿਆ ਦਿੱਲੀ ਪੁਲਿਸ ਨਾਲ ਪੰਗਾ

ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਰਾਸ਼ਟਰਪਤੀ ਵੱਲੋਂ ਮੁਲਾਕਾਤ ਦਾ ਸਮਾਂ ਨਾ ਦੇਣ 'ਤੇ ਰਾਜਘਾਟ ਵਿਖੇ ਧਰਨਾ ਦੇਣ ਜਾ ਰਹੇ ਕਾਂਗਰਸੀ ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਦਿੱਲੀ ਬਾਰਡਰ 'ਤੇ ਹੀ ਰੋਕ ਦਿੱਤਾ।ਇਸ ਦੌਰਾਨ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੁਲਿਸ ਦੀ ਕਾਰਵਾਈ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਨਵਜੋਤ ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਪਵਿੱਤਰ ਕਰਾਰ ਦਿੰਦਿਆਂ ਇਸ ਨੂੰ 'ਝੰਡੇ ਤੇ ਡੰਡੇ' ਦਾ ਸੰਘਰਸ਼ ਕਿਹਾ। ਉਨ੍ਹਾਂ ਕਿਹਾ ਕਿ ਪੁਲਿਸ ਬਿਨਾਂ ਕਿਸੇ ਲਿਖਤ ਤੋਂ ਵਿਧਾਇਕਾਂ ਨੂੰ ਰੋਕ ਰਹੀ ਹੈ।

JOIN US ON

Telegram
Sponsored Links by Taboola