ਮੋਗਾ ਰੈਲੀ 'ਚ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੈਪਟਨ ਨਾਲ ਮੰਚ ਕੀਤਾ ਸਾਂਝਾ

Continues below advertisement
ਰਾਹੁਲ ਗਾਂਧੀ ਦੀ ਅਗਵਾਈ 'ਚ ਹੋ ਰਹੀ ਟਰੈਕਟਰ ਰੈਲੀ ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਸ਼ੁਰੂ ਕੀਤੀ। ਸਿੱਧੂ ਨੇ ਆਪਣੇ ਬੇਬਾਕ ਲਹਿਜ਼ੇ 'ਚ ਬੋਲਦਿਆਂ ਕਿਹਾ ਜੇ ਲੋਕਾਂ 'ਚ ਰੋਸ ਆ ਜਾਏ ਤਾਂ ਦਿੱਲੀ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸਚਿਤ ਹੈ। ਅੱਜ ਕਿਸਾਨ ਘਬਰਾਇਆ ਹੈ ਕਿ ਉਸ ਤੋਂ ਐਮਐਸਪੀ ਖੋਹ ਲਈ ਜਾਵੇਗੀ। ਇਸੇ ਡਰ ਕਾਰਨ ਉਹ ਸੜਕਾਂ 'ਤੇ ਹੈ। ਸਿੱਧੂ ਨੇ ਕਿਹਾ ਇਨ੍ਹਾਂ ਕਾਨੂੰਨਾਂ ਦੀ ਪੰਜਾਬ ਨੂੰ ਲੋੜ ਨਹੀਂ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਨਹੀਂ ਚਾਹੀਦੀ ਸੀ, ਹਿੰਦੋਸਤਾਨ ਨੂੰ ਚਾਹੀਦੀ ਸੀ।
ਸਿੱਧੂ ਨੇ ਕਿਹਾ, 'ਸਰਕਾਰ ਸਾਡੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ। 30,000 ਆੜਤੀਏ, ਪੰਜ ਲੱਖ ਮਜਦੂਰ ਬਰਬਾਦ ਹੋ ਜਾਣਗੇ। 
Continues below advertisement

JOIN US ON

Telegram