Corona ਦੇ ਖੌਫ ਦੌਰਾਨ ਹੋੇਈ NEET ਪ੍ਰੀਖਿਆ

ਕੌਮੀ ਟੈਸਟਿੰਗ ਏਜੰਸੀ ਨੇ ਅੱਜ ਅੰਡਰਗ੍ਰੈਜੂਏਟ ਮੈਡੀਕਲ ਚਾਹਵਾਨਾਂ ਲਈ ਨੀਟ 2020 ਦੀ ਪ੍ਰੀਖਿਆ ਕਰਵਾਈ ਜਾ ਰਹੀ ਹੈ।
ਇਹ ਪ੍ਰੀਖਿਆ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਹੋ ਰਹੀ ਹੈ। ਕੋਰੋਨਾਵਾਇਰਸ COVID-19 ਮਹਾਂਮਾਰੀ ਦੇ ਮੱਦੇਨਜ਼ਰ ਐਨਟੀਏ ਨੇ ਪ੍ਰੀਖਿਆ ਸਹੀ ਤੇ ਸੁਰੱਖਿਅਤ ਢੰਗ ਨਾਲ ਕਰਾਉਣ ਲਈ ਅਹਿਮ ਸਾਵਧਾਨੀਆਂ ਵਰਤੀਆਂ ਹਨ।
NEET 2020 ਲਈ ਕਰੀਬ 15.97 ਲੱਖ ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਵਿੱਚ ਵੀ ਬਣੇ 6 ਪ੍ਰੀਖਿਆ ਕੇਂਦਰਾਂ 'ਤੇ ਕਰੀਬ 3100 ਵਿਦਿਆਰਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਪ੍ਰੀਖਿਆ ਦੇ ਰਹੇ ਹਨ। ਹਾਲਾਂਕਿ ਇਸ ਪ੍ਰੀਖਿਆ ਬਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਅਲੱਗ-ਅਲੱਗ ਰਾਏ ਹੈ।

JOIN US ON

Telegram
Sponsored Links by Taboola