NEET Topper Gunmay Garg | ਪਟਿਆਲੇ ਦੇ ਮੁੰਡੇ ਨੇ NEET Exam ਕੀਤਾ ਕਰੈਕ, ਦੇਸ਼ ਭਰ 'ਚ ਪਹਿਲਾ ਸਥਾਨ ਕੀਤਾ ਹਾਂਸਲ
Download ABP Live App and Watch All Latest Videos
View In AppNEET Topper Gunmay Garg | ਪਟਿਆਲੇ ਦੇ ਮੁੰਡੇ ਨੇ NEET Exam ਕੀਤਾ ਕਰੈਕ, ਦੇਸ਼ ਭਰ 'ਚ ਪਹਿਲਾ ਸਥਾਨ ਕੀਤਾ ਹਾਂਸਲ
#Patiala #Neet #Topper #Gunmaygarg #abplive
ਢੋਲ ਦੀ ਥਾਪ ਤੇ ਭੰਗੜੇ ਪਾ ਕੇ ਇਹ ਖੁਸ਼ੀ ਮਨਾਈ ਜਾ ਰਹੀ ਹੈ ਪਟਿਆਲਾ ਚ
ਜਿਥੋਂ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਕਰੈਕ ਕੀਤੀ ਹੈ
ਤੇ 720 'ਚੋਂ 720 ਨੰਬਰ ਲੈ ਕੇ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਸ ਕਾਮਯਾਬੀ ਦੀ ਖੁਸ਼ੀ ਗੁਨਮਯ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਵਲੋਂ ਕੇਕ ਕੱਟ ਕੇ ਤੇ ਨੱਚ ਕੇ ਮਨਾਈ ਗਈ ਹੈ |
ਨੈਸ਼ਨਲ ਟੈਸਟਿੰਗ ਏਜੰਸੀ ਨੇ ਮੰਗਲਵਾਰ ਨੂੰ NEET ਦੇ ਨਤੀਜੇ ਜਾਰੀ ਕੀਤੇ।
ਸ ਸਾਲ, ਰਿਕਾਰਡ 24.06 ਲੱਖ ਉਮੀਦਵਾਰਾਂ ਨੇ NEET ਲਈ ਰਜਿਸਟਰ ਕੀਤਾ ਸੀ।
ਪਟਿਆਲਾ ਦਾ ਗੁਨਮਯ ਗਰਗ ਉਨ੍ਹਾਂ 67 ਉਮੀਦਵਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ NEET ਪ੍ਰੀਖਿਆ ਵਿੱਚ ਚੋਟੀ ਦਾ ਰੈਂਕ ਹਾਂਸਲ ਕੀਤਾ ਹੈ।
ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ 720 'ਚੋਂ 720 ਨੰਬਰ ਲੈ ਕੇ ਪੂਰੇ ਦੇਸ਼ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਗੁਨਮਯ ਦੇ ਮਾਤਾ-ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਸ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹਨ।
ਉਥੇ ਹੀ ਗੁਨਮਯ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ, ਮਾਪਿਆਂ, ਅਧਿਆਪਕਾਂ ਅਤੇ ਦੋਸਤਾਂ ਨੂੰ ਦਿੱਤਾ।
ਗੁਨਮਯ ਦਾ ਕਹਿਣਾ ਹੈ ਕਿ ਇਹ ਰੈਂਕ ਉਸਦੇ ਲਈ ਇੱਕ ਸੁਪਨਾ ਸੀ ਅਤੇ ਜੋ ਪੂਰਾ ਹੋ ਗਿਆ।