National Highway | ਵੋਟਿੰਗ ਖ਼ਤਮ, ਮਹਿੰਗਾਈ ਸ਼ੁਰੂ,ਦੁੱਧ ਵੀ ਮਹਿੰਗਾ ਅਤੇ ਨੈਸ਼ਨਲ ਹਾਈਵੇ 'ਤੇ ਸਫ਼ਰ ਵੀ ਮਹਿੰਗਾ

Continues below advertisement

National Highway | ਵੋਟਿੰਗ ਖ਼ਤਮ, ਮਹਿੰਗਾਈ ਸ਼ੁਰੂ,ਦੁੱਧ ਵੀ ਮਹਿੰਗਾ ਅਤੇ ਨੈਸ਼ਨਲ ਹਾਈਵੇ 'ਤੇ ਸਫ਼ਰ ਵੀ ਮਹਿੰਗਾ#nationalhighway ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਟੋਲ ਟੈਕਸ ਵਧਾ ਦਿੱਤਾ ਹੈ । ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਤੋਂ ਪੂਰੇ ਦੇਸ਼ ਵਿੱਚ ਰੋਡ ਟੋਲ ਚਾਰਜ 5% ਵਧ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਆਮ ਚੋਣਾਂ ਕਾਰਨ ਅਪ੍ਰੈਲ ਵਿੱਚ ਸਾਲਾਨਾ ਵਾਧਾ ਰੋਕ ਦਿੱਤਾ ਗਿਆ ਸੀ।ਭਾਰਤ ਵਿੱਚ ਟੋਲ ਚਾਰਜਾਂ ਨੂੰ ਮਹਿੰਗਾਈ ਦੇ ਅਨੁਸਾਰ ਹਰ ਸਾਲ ਸੋਧਿਆ ਜਾਂਦਾ ਹੈ , ਨੈਸ਼ਨਲ ਹਾਈਵੇ ਨੈਟਵਰਕ ਤੇ 855 ਦੇ ਕਰੀਬ ਪਲਾਜ਼ਾ ਹਨ, ਇੰਨਾਂ ਵਿੱਚੋਂ 675 ਪਬਲਿਕ ਫੰਡ ਪਲਾਜ਼ਾ ਹਨ ਜਦੋਂ 180 ਔਪਰੇਟਰਾਂ ਵੱਲੋਂ ਚਲਾਏ ਜਾਂਦੇ ਨੇ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਇੱਕ ਅਫਸਰ ਮੁਤਾਬਿਕ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਉਪਭੋਗਤਾ ਫੀਸ (ਟੋਲ) ਦਰਾਂ ਵਿੱਚ ਸੋਧ ਕੀਤੀ ਗਈ ਹੈ। ਇਸ ਨੂੰ ਚੋਣਾਂ ਦੌਰਾਨ ਰੋਕ ਦਿੱਤਾ ਗਿਆ ਸੀ ਜੋ ਹੁਣ 3 ਜੂਨ ਤੋਂ ਲਾਗੂ ਹੋਇਆ ।ਹਰ ਸਾਲ ਟੋਲ ਦਰਾਂ ਵਿੱਚ ਵਾਧਾ ਕੀਤਾ ਜਾਂਦਾ ਹੈ।ਇਸ ਸਾਲ ਵੀ ਅਪਰੈਲ ਤੋਂ ਟੋਲ ਦਰਾਂ ਵਧਾਉਣ ਦੀ ਤਜਵੀਜ਼ ਸੀ, ਪਰ ਚੋਣਾਂ ਕਾਰਨ ਵਾਧਾ ਨਹੀਂ ਹੋ ਸਕਿਆ। ਹਲਾਕਿ ਸਿੰਗਲ ਪਾਸਿੰਗ ਵਾਹਨਾਂ ਦੇ ਰੇਟ ਨਹੀਂ ਵਧਾਏ ਗਏ ਹਨ। ਪਰ, ਰਿਟਰਨ ਅਤੇ ਮਾਸਿਕ ਪਾਸ ਦੀਆਂ ਦਰਾਂ ਵਿੱਚ ਦੋ ਤੋਂ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਥਾਨਕ ਵਾਹਨਾਂ ਦੇ ਮਾਸਿਕ ਪਾਸ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram