ਬਠਿੰਡਾ 'ਚ NIA ਦੀ ਛਾਪੇਮਾਰੀ, ਟਿੱਪਰ ਚਾਲਕ ਘਰ ਪਹੁੰਚੀ ਟੀਮ

ਬਠਿੰਡਾ 'ਚ NIA ਦੀ ਛਾਪੇਮਾਰੀ, ਟਿੱਪਰ ਚਾਲਕ ਘਰ ਪਹੁੰਚੀ ਟੀਮ

ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਵਿਖੇ ਐਨਆਈਏ ਨੇ ਕੀਤੀ ਰੇਡ
 
ਮੋਬਾਇਲ ਨੰਬਰ ਦੇ ਸਬੰਧ ਵਿੱਚ ਗੁਰਮਿੰਦਰ ਸਿੰਘ ਵਾਸੀ ਮੰਡੀ ਕਲਾਂ ਦੇ ਘਰ ਐਨਆਈਏ ਵੱਲੋਂ ਕੀਤੀ ਗਈ ਰੇਡ
 
ਸੜਕ ਸਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਘਰ ਦੀ ਕੀਤੀ ਗਈ ਫਰੋਲਾ ਫਰਾਲੀ ਅਤੇ ਗੁਰ ਮਿਦਰ ਸਿੰਘ ਤੋਂ ਕੀਤੀ ਗਈ ਪੁੱਛਕਿੱਛ
 
ਐਨਆਈਏ ਦੇ ਚੰਡੀਗੜ੍ਹ ਦਫਤਰ ਵਿਖੇ ਗੁਰਵਿੰਦਰ ਸਿੰਘ ਨੂੰ 30 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ
 
 
ਅੱਜ ਦਿਨ ਚੜਦੇ ਹੀ ਐਨਆਈਏ ਦੀ ਟੀਮ ਵੱਲੋਂ ਬਠਿੰਡਾ ਦੇ ਕਸਬਾ ਰਾਮਪੁਰਾ ਵੇਖੀ ਇੱਕ ਟਿੱਪਰ ਚਾਲਕ ਦੇ ਘਰ ਰੇਡ ਕੀਤੀ ਗਈ ਇਸ ਰੇਡ ਦੌਰਾਨ ਐਨਆਈਏ ਦੇ ਅਧਿਕਾਰੀਆਂ ਵੱਲੋਂ ਪੇਪਰ ਚਾਲਕ ਗੁਰਵਿੰਦਰ ਸਿੰਘ ਜੋ ਕਿ ਪਿੰਡ ਪਿੱਥੋ ਨਾਲ ਸੰਬੰਧ ਹੈ ਅਤੇ ਮੌਜੂਦਾ ਸਮੇਂ ਰਾਮਪੁਰਾ ਫੂਲ ਵਿਖੇ ਰਹਿ ਰਿਹਾ ਹੈ ਘਰ ਦੀ ਤਲਾਸ਼ੀ ਲਈ ਗਈ ਅਤੇ ਇੱਕ ਚੱਲ ਰਹੇ ਮੋਬਾਇਲ ਨੰਬਰ ਸਬੰਧੀ ਪੁੱਛ ਕਿਛ ਕੀਤੀ ਗਈ ਅਤੇ ਐਨਆਈਏ ਦੇ ਅਧਿਕਾਰੀਆਂ ਵੱਲੋਂ 30 ਸਤੰਬਰ ਨੂੰ ਚੰਡੀਗੜ੍ਹ ਵਿਖੇ ਗੁਰਮਿੰਦਰ ਸਿੰਘ ਨੂੰ ਬੁਲਾਇਆ ਗਿਆ ਗੱਲਬਾਤ ਦੌਰਾਨ ਗੁਰਮਿੰਦਰ ਸਿੰਘ  ਨੇ ਦੱਸਿਆ ਕਿ ਅੱਜ ਤੜਕਸਾਰ ਹੀ ਉਹਨਾਂ ਦੇ ਘਰ ਐਨਆਈਏ ਦੀ ਰੇਡ ਹੋਈ ਹੈ ਅਤੇ ਟੀਮ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਹ ਦਿੱਲੀ ਤੋਂ ਆਏ ਹਨ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਮੋਬਾਇਲ ਨੰਬਰ ਸਬੰਧੀ ਐਨਆਈਏ ਦੇ ਅਧਿਕਾਰੀ ਪੁੱਛ ਗਿਛ ਕਰ ਰਹੇ ਸਨ ਉਹ ਨੰਬਰ ਉਸ ਵੱਲੋਂ ਕਦੇ ਖਰੀਦਿਆ ਹੀ ਨਹੀਂ ਗਿਆ ਅਤੇ ਨਾ ਹੀ ਇਸ ਨੰਬਰ ਸਬੰਧੀ ਕੋਈ ਜਾਣਕਾਰੀ ਹੈ ਫਿਲਹਾਲ ਐਨਆਈਏ ਅਧਿਕਾਰੀ ਉਸ ਨੂੰ ਨੋਟਿਸ ਦੇ ਕੇ ਗਏ ਹਨ ਅਤੇ ਚੰਡੀਗੜ੍ਹ ਦਫਤਰ ਵਿਖੇ ਪੇਸ਼ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਗੁਰਮਿੰਦਰ ਸਿੰਘ ਆਪ ਟਿੱਪਰ ਚਾਲਕ ਹੈ ਅਤੇ ਉਸ ਦੇ ਪਿਤਾ ਵੀ ਡਰਾਇਵਰੀ ਦਾ ਕੰਮ ਕਰਦੇ ਹਨ।

JOIN US ON

Telegram
Sponsored Links by Taboola