Ludhiana Shiv Sena | ਨਿਹੰਗ ਸਿੰਘਾਂ ਨੇ ਭਰੇ ਬਾਜ਼ਾਰ 'ਚ ਵੱਢਿਆ ਸ਼ਿਵ ਸੈਨਾ ਲੀਡਰ - ਕਮਜ਼ੋਰ ਦਿਲ ਨਾ ਵੇਖਣ ਵੀਡੀਓ

Continues below advertisement

Ludhiana Shiv Sena | ਨਿਹੰਗ ਸਿੰਘਾਂ ਨੇ ਭਰੇ ਬਾਜ਼ਾਰ 'ਚ ਵੱਢਿਆ ਸ਼ਿਵ ਸੈਨਾ ਲੀਡਰ - ਕਮਜ਼ੋਰ ਦਿਲ ਨਾ ਵੇਖਣ ਵੀਡੀਓ 
ਲੁਧਿਆਣਾ 'ਚ ਚਿੱਟੇ ਦਿਨ ਵਾਰਦਾਤ !
ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ
ਨਿਹੰਗਾਂ ਨੇ ਸ਼ਿਵ ਸੈਨਾ ਆਗੂ ਨੂੰ ਘੇਰ ਕੇ ਮਾਰੀਆਂ ਸਿੱਧੀਆਂ ਤਲਵਾਰਾਂ
ਗੰਨਮੈਨ ਦੀ ਪਿਸਤੌਲ ਖੋਹੀ

ਲੁਧਿਆਣਾ 'ਚ ਵਾਰਦਾਤ ਹੋਈ ਹੈ |
ਜਿਥੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ |
ਨਿਹੰਗ ਸਿੰਘਾਂ ਨੇ ਸੜਕ ਦੇ ਵਿਚਕਾਰ ਸ਼ਿਵ ਸੈਨਾ ਲੀਡਰ 'ਤੇ ਤਲਵਾਰਾਂ ਨਾਲ ਹਮਲਾ ਕੀਤਾ
ਇਹ ਸਾਰੀ ਵਾਰਦਾਤ CCTV ਚ ਕੈਦ ਹੋਈ ਹੈ |
ਹਮਲੇ ਸਮੇਂ ਸੰਦੀਪ ਥਾਪਰ ਦੇ ਨਾਲ ਉਸਦਾ ਗੰਨਮੈਨ ਵੀ ਮੌਜੂਦ ਸੀ।
ਉਸ ਕੋਲ ਰਿਵਾਲਵਰ (revolver) ਵੀ ਸੀ, ਪਰ ਨਿਹੰਗਾਂ ਨੇ ਉਸ ਤੋਂ ਰਿਵਾਲਰ ਖੋਹ ਲਿਆ।
CCTV ਫੁਟੇਜ਼ ਚ ਹਮਲਾਵਰ ਸਿੰਘ ਸੰਦੀਪ ਥਾਪਰ ਦੇ ਸਿੱਧੀਆਂ ਤਲਵਾਰਾਂ ਮਾਰਦੇ ਨਜ਼ਰ ਆ ਰਹੇ ਹਨ
ਹਮਲੇ ਤੋਂ ਬਾਅਦ ਨਿਹੰਗ ਸ਼ਿਵ ਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ
 ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਹਿੰਦੂ ਆਗੂਆਂ ਨੇ ਗੁੱਸੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ। ਇਸ ਦੇ ਮੱਦੇਨਜ਼ਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਦੂਜੇ ਪਾਸੇ ਡੀਸੀਪੀ ਜਸਕਰਨ ਸਿੰਘ ਤੇਜਾ ਤੁਰੰਤ ਸੰਦੀਪ ਥਾਪਰ ਨੂੰ ਮਿਲਣ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

Continues below advertisement

JOIN US ON

Telegram