Punjab 'ਚ BMW ਦਾ ਪਲਾਂਟ ਲਾਉਣ ਦਾ ਨਹੀਂ ਕੋਈ ਪਲਾਨ

Continues below advertisement

BMW manufacturing plant: ਪੰਜਾਬ ਸਰਕਾਰ ਵੱਲੋਂ ਪੰਜਾਬ 'ਚ BMW ਕਾਰ ਦੇ ਮੈਨੂਫੈਕਚਰਿੰਗ ਪਲਾਂਟ ਖੋਲ੍ਹਣ ਦੇ ਐਲਾਨ ਤੋਂ ਇੱਕ ਦਿਨ ਬਾਅਦ BMW ਕੰਪਨੀ ਨੇ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਲਈ ਕਿਹਾ। ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜਿਵੇਂ ਕਿ ਕੱਲ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ , BMW ਕੰਪਨੀ ਨੇ ਸਾਫ ਕੀਤਾ ਹੈ ਕਿ ਉਹ ਪੰਜਾਬ ਵਿੱਚ ਕੋਈ ਪਲਾਂਟ ਨਹੀਂ ਲਗਾ ਰਹੇ। ਭਗਵੰਤ ਮਾਨ ਜੀ, ਇਹੋਜੀਆਂ ਗੱਲਾਂ 'ਤੇ ਝੂਠ ਬੋਲਦੇ ਤੁਸੀਂ ਸੋਹਣੇ ਲਗਦੇ ਹੋ ? ਕਿਉ ਨਿੱਕੀ ਨਿੱਕੀ ਗੱਲ 'ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੁਮਰਾਹ ਕਰ ਰਹੇ ਹੋ ?

Continues below advertisement

JOIN US ON

Telegram