NRI Beaten in Himachal | ਹਿਮਾਚਲ ਘੁੰਮਣ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ, ਕੰਗਨਾ ਥੱਪੜਕਾਂਡ ਨਾਲ ਜੁੜਿਆ ਮਾਮਲਾ

Continues below advertisement

NRI Beaten in Himachal | ਹਿਮਾਚਲ ਘੁੰਮਣ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ, ਕੰਗਨਾ ਥੱਪੜਕਾਂਡ ਨਾਲ ਜੁੜਿਆ ਮਾਮਲਾ
ਪੰਜਾਬੀ NRI ਜੋੜੇ ਨਾਲ ਹਿਮਾਚਲ 'ਚ ਕੁੱਟਮਾਰ
'ਕੰਗਨਾ ਥੱਪੜਕਾਂਡ ਕਾਰਨ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਟਾਰਗੇਟ !'
ਹਿਮਾਚਲ ਦੀ ਸੈਰ ਕਰਨ ਗਿਆ ਸੀ ਜੋੜਾ
ਹਿਮਾਚਲ ਪੁਲਿਸ ਨੇ ਨਹੀਂ ਕੀਤਾ ਇਨਸਾਫ਼ - ਪੀੜਿਤ 

ਹਿਮਾਚਲ ਸੈਰ ਕਰਨ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ ਹੋਈ ਹੈ। 
ਜੋੜਾ ਅੰਮ੍ਰਿਤਸਰ ਨਾਲ ਸੰਬੰਧਤ ਹੈ 
ਜੋ ਡਲਹੋਜੀ ਘੁੰਮਣ ਗਿਆ ਸੀ |
ਪੀੜਿਤ ਜੋੜੇ ਮੁਤਾਬਕ ਖੱਜਿਆਰ ਵਿਚ ਗੱਡੀ ਪਾਰਕਿੰਗ ਸਮੇਂ ਠੇਕੇਦਾਰ ਨਾਲ ਉਨ੍ਹਾਂ ਦੀ ਮਾਮੂਲੀ 
ਜਿਹੀ ਬਹਿਸ ਹੋਈ ਸੀ
ਜਿਸ ਤੋਂ ਬਾਅਦ ਠੇਕੇਦਾਰ ਨੇ ਸੈਂਕੜੇ ਲੋਕਾਂ ਨੇ ਇਕੱਠੇ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ |
ਐੱਨ. ਆਰ. ਆਈ. ਪਰਿਵਾਰ ਦੇ ਮੁਖੀ ਖੁਦ ਤੇ ਉਸਦਾ ਭਰਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਅਤੇ ਪਰਿਵਾਰ ਦਾ ਮੁਖੀ ਦੋ ਦਿਨ ਕੋਮਾ 'ਚ ਰਿਹਾ।
ਅੱਜ ਤਿੰਨ ਦਿਨ ਬਾਅਦ ਜਦੋਂ  ਉਸ ਨੂੰ ਹੋਸ਼ ਆਇਆ ਤਾਂ ਐੱਨ. ਆਰ. ਆਈ. ਜੋੜੇ ਨੇ ਮੀਡੀਆ ਨਾਲ ਗੱਲਬਾਤ ਸਾਂਝੀ  ਕੀਤੀ। 
ਤੇ ਦੱਸਿਆ ਕਿ ਉਸਦੀ ਪਤਨੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਸੀ ਲੇਕਿਨ ਹਿਮਾਚਲ ਪੁਲਿਸ ਨੇ ਡਿਲੀਟ ਕਰਵਾ ਦਿੱਤੀ 
ਪੀੜਿਤ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਥਪੜਕਾਂਡ ਕਾਰਨ ਹਿਮਾਚਲ ਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ |

Continues below advertisement

JOIN US ON

Telegram