Ludhiana Sad News | School Bus ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਬੱਚੇ ਦੀ ਮੌਤ - ਗਲਤੀ ਮਾਂ ਦੀ ਜਾਂ ਡਰਾਈਵਰ ਦੀ ?

Continues below advertisement

Ludhiana Sad News | School Bus ਹੇਠਾਂ ਆਉਣ ਕਾਰਨ ਡੇਢ ਸਾਲਾ ਮਾਸੂਮ ਬੱਚੇ ਦੀ ਮੌਤ - ਗਲਤੀ ਮਾਂ ਦੀ ਜਾਂ ਡਰਾਈਵਰ ਦੀ ?

#Samrala #abplive #accident

ਸਮਰਾਲਾ ਨੇੜਲੇ ਪਿੰਡ ਪਵਾਤ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ
ਜਿਥੇ ਡੇਢ ਸਾਲਾਂ ਮਾਸੂਮ ਬੱਚੇ ਮਨਜੋਤ ਸਿੰਘ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਘਟਨਾ ਮੰਗਲਵਾਰ ਦੀ ਹੈ |

ਮ੍ਰਿਤਕ ਬੱਚੇ ਮਨਜੋਤ ਸਿੰਘ ਦਾ ਵੱਡਾ ਭਰਾ ਮਾਛੀਵਾੜਾ ਨੇੜੇ ਇੱਕ ਪ੍ਰਾਈਵੇਟ ਸਕੂਲ ਵਿੱਚ ਨਰਸਰੀ ’ਚ ਪੜ੍ਹਦਾ ਸੀ ਅਤੇ ਸਕੂਲ ਬੱਸ  ਉਸ ਨੂੰ ਛੁੱਟੀ ਉਪਰੰਤ ਪਿੰਡ ਪਵਾਤ ਘਰ ਨੇੜੇ ਛੱਡਣ ਆਈ ਸੀ।
ਸਕੂਲ ਬੱਸ ਜਦੋਂ ਬੱਚੇ ਦੇ ਘਰ ਨੇੜੇ ਪੁੱਜੀ ਤਾਂ ਉਸਦੀ ਮਾਂ ਉਸਨੂੰ ਲੈਣ ਲਈ ਘਰ ਦੇ ਬਾਹਰ ਆਈ
ਜਿਸ ਨਾਲ ਛੋਟਾ ਬੱਚਾ ਮਨਜੋਤ ਵੀ ਬਾਹਰ ਬੱਸ ਕੋਲ ਆ ਗਿਆ। ਮਾਂ ਵੱਲੋਂ ਸਕੂਲ ਬੱਸ ’ਚੋਂ ਵੱਡੇ ਲੜਕੇ ਨੂੰ ਉਤਾਰ ਲਿਆ ਗਿਆ
ਇਸ ਤੋਂ ਬਾਅਦ ਜਦ ਬੱਸ ਰਵਾਨਾ ਹੋਣ ਲੱਗੀ ਤਾਂ ਬੱਸ ਦੇ ਪਿਛਲੇ ਟਾਇਰ ਨੇੜੇ ਖੜ੍ਹਾ ਉਸਦਾ ਛੋਟਾ ਲੜਕਾ ਮਨਜੋਤ ਸਿੰਘ ਬੱਸ ਹੇਠਾਂ ਆ ਗਿਆ।
ਬੱਸ ਦਾ ਟਾਇਰ ਬੱਚੇ ਮਨਜੋਤ ਸਿੰਘ ਦੇ ਸਿਰ ਉੱਪਰੋਂ ਗੁਜ਼ਰ ਗਿਆ | ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਸਰਕਾਰੀ ਹਸਪਤਾਲ ਸਮਰਾਲਾ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਸਕੂਲ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ ਕਿਉਂਕਿ ਉਸਨੇ ਬੱਚਾ ਉਤਾਰਨ ਤੋਂ ਬਾਅਦ ਆਸ-ਪਾਸ ਨਹੀਂ ਦੇਖਿਆ ਜਿਸ ਕਾਰਨ ਹਾਦਸਾ ਵਾਪਰ ਗਿਆ।
ਫਿਲਹਾਲ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਸਕੂਲ ਬੱਸ ਨੂੰ ਵੀ ਕਾਬੂ ਕਰ ਲਿਆ ਹੈ। ਡੇਢ ਸਾਲਾਂ ਮਾਸੂਮ ਮਨਜੋਤ ਸਿੰਘ ਦੀ ਮੌਤ ਨਾਲ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram