One Nation One Election ਨੂੰ ਪੀਐਮ ਮੋਦੀ ਦੀ ਕੈਬਿਨੇਟ ਨੇ ਦਿੱਤੀ ਮਨਜੂਰੀ

One Nation One Election ਨੂੰ ਪੀਐਮ ਮੋਦੀ ਦੀ ਕੈਬਿਨੇਟ ਨੇ ਦਿੱਤੀ ਮਨਜੂਰੀ 

ਵਨ ਨੇਸ਼ਨ-ਵਨ ਇਲੈਕਸ਼ਨ ਮਤਲਬ ਇਕ ਦੇਸ਼-ਇਕ ਚੋਣ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ (18 ਸਤੰਬਰ) ਨੂੰ ਇਕ ਦੇਸ਼, ਇਕ ਚੋਣ 'ਤੇ ਪੇਸ਼ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ ।  ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਕੈਬਨਿਟ ਦੇ ਸਾਹਮਣੇ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਮੋਦੀ 3.0 ਦੇ 100 ਦਿਨਾਂ ਦੇ ਏਜੰਡੇ 'ਚ ਵਨ ਨੇਸ਼ਨ-ਵਨ ਇਲੈਕਸ਼ਨ ਦੀ ਰਿਪੋਰਟ ਨੂੰ ਕੈਬਨਿਟ ਦੇ ਸਾਹਮਣੇ ਰੱਖਣਾ ਵੀ ਸ਼ਾਮਲ ਹੈ।

JOIN US ON

Telegram
Sponsored Links by Taboola