ਆਰਡੀਨੈਂਸ ਵਾਲੀ ਸਿਆਸਤ ਨਾਲ ਕਿਸਾਨਾਂ ਦਾ ਭਲਾ ਹੋਵੇਗਾ?

Continues below advertisement
ਕਿਸਾਨਾਂ ਦਾ ਭਵਿੱਖ ਸਿਆਸਤ ਚ ਉਲਝ ਗਿਆ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਦੀਆਂ ਸੜਕਾਂ 'ਤੇ ਬੈਠਣ ਨਾਲ ਖੇਤੀ ਆਰਡੀਨੈਂਸ ਦਾ ਮਸਲਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਲਈ ਕਿਹਾ। ਕੈਪਟਨ ਨੇ ਅੱਜ ਪੰਜਾਬ ਦੇ 11 ਮੰਤਰੀਆਂ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ।
ਕਿਸਾਨਾਂ ਨੂੰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਵੀ ਸਾਥ ਮਿਲ ਰਿਹਾ ਹੈ। ਪਰ ਸਵਾਲ ਇਹੀ ਕਿ ਜੇ ਸਿਆਸੀ ਪਾਰਟੀਆਂ ਇੰਨੀਆਂ ਸੰਜੀਦਾ ਨੇ ਤਾਂ ਹੁਣ ਤੱਕ ਕਿਸਾਨ ਦੀ ਆਵਾਜ਼ ਦਿੱਲੀ ਦਰਬਾਰ ਕਿਉਂ ਨਹੀਂ ਪਹੁੰਚ ਪਾਈ। ਕਿਸਾਨ ਦੇ ਮਨਾਂ ਚ ਖੜੇ ਹੋਏ ਖਦਸ਼ਿਆਂ ਦਾ ਨਾ ਠੋਸ ਜਵਾਬ ਮਿਲਿਆ ਤੇ ਨਾ ਹੀ ਕੋਈ ਹੱਲ ਨਿਕਲਿਆ। 
Continues below advertisement

JOIN US ON

Telegram