Pakistan Army Chief: ਜਨਰਲ ਅਸੀਮ ਮੁਨੀਰ ਸੰਭਾਲਣਗੇ ਕਮਾਂਡ
Pakistan Army Chief: ਪਾਕਿਸਤਾਨ ਨੂੰ ਆਪਣਾ ਨਵਾਂ ਫ਼ੌਜ ਮੁਖੀ ਮਿਲ ਗਿਆ ਹੈ। ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਹੋਣਗੇ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਪਾਕਿਸਤਾਨ ਦੇ ਨਵੇਂ ਆਰਮੀ ਚੀਫ਼ ਦੀ ਦੌੜ ਵਿੱਚ ਕਈ ਵੱਡੇ ਨਾਮ ਸ਼ਾਮਲ ਸਨ। ਜਿਸ ਤੋਂ ਬਾਅਦ ਜਨਰਲ ਮੁਨੀਰ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਨਰਲ ਮੁਨੀਰ ਨੂੰ ਖੁਫੀਆ ਏਜੰਸੀ ਆਈਐਸਆਈ ਦਾ ਬਦਨਾਮ ਨਾਂ ਮੰਨਿਆ ਜਾਂਦਾ ਹੈ। ਮੁਨੀਰ ਜਨਰਲ ਬਾਜਵਾ ਦੀ ਥਾਂ ਲੈਣਗੇ।