Amritsar ਦੇ ਮੰਦਰ ਦੇ ਦਾਨ ਬਾਕਸ 'ਚੋਂ ਮਿਲਿਆ Pakistani notes, ਲਿੱਖੀ ਸੀ ਇਹ ਧਮਕੀ

Continues below advertisement

Amritsar temple Pakistani Currency: ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਘਣੂਪੁਰ ਕਾਲੇ ਵਿਖੇ ਸਥਿਤ ਸ਼੍ਰੀ ਰਾਮ ਬਾਲਾਜੀ ਧਾਮ ਦੇ ਮੰਦਰ ਦੀ ਗੋਲਕ ਖੋਲ੍ਹਣ 'ਤੇ ਪੈਸੇ ਦੀ ਗਿਣਤੀ ਦੌਰਾਨ ਪਾਕਿਸਤਾਨੀ ਸੌ ਰੁਪਏ ਦਾ ਨੋਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਜਿਸ ’ਤੇ ਧਮਕੀ ਭਰੇ ਸ਼ਬਦ ਲਿਖ ਕੇ 5 ਲੱਖ ਦੀ ਫਿਰੌਤੀ ਮੰਗੀ ਗਈ ਹੈ। ਇਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਨੋਟ 'ਤੇ ਮੰਦਰ ਦੇ ਪੁਜਾਰੀ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ, ਫਿਰੌਤੀ ਨਾ ਦੇਣ 'ਤੇ ਪੁਜਾਰੀ ਨੂੰ ਜਾਨੋਂ ਮਾਰਨ ਅਤੇ ਮੰਦਰ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

Continues below advertisement

JOIN US ON

Telegram