ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆ

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆ

 

ਰਾਜਪੁਰਾ ਦੇ ਨਾਲ ਲੱਗਦੇ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਖਾਨਪੁਰ ਰੇਲੂ ਦੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਘਰ ਦੇ ਉੱਪਰ ਸ਼ੇਰ ਬੈਠਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚਸ਼ਮਦੀਦ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਉਹਨਾਂ ਦੇ ਘਰ ਤੋਂ ਕੁਝ ਦੂਰੀ ਤੇ ਇੱਕ ਜਾਨਵਰ ਫਿਰ ਰਿਹਾ ਸੀ ਪ੍ਰੰਤੂ ਜਦੋਂ ਅੱਜ ਸਵੇਰੇ ਉਹਨਾਂ ਦੇ ਤੂੜੀ ਵਾਲੇ ਕੋਠੇ ਦੇ ਉੱਪਰ ਇੱਕ ਸ਼ੇਰ ਬੈਠਿਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਆਸ ਪਾਸ ਦੇ ਇਲਾਕੇ ਦੇ ਵਿੱਚ ਹਫੜਾ ਤਫੜੀ ਮੱਚ ਗਈ ਅਤੇ ਮੌਕੇ ਤੇ ਪੁਲੀਸ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਸ਼ੇਰ ਦਿਖਾਈ ਦਿੱਤਾ ਸੀ ਅਤੇ ਉਹਨਾਂ ਦੇ ਘਰ ਤੋਂ ਕੁਝ ਦੂਰੀ ਤੇ ਅੱਠ ਤੋਂ 10 ਕਿਲਿਆਂ ਦੇ ਵਿੱਚ ਬਹੁਤ ਸਾਰੇ ਦਰਖਤ ਜੰਗਲ ਨੂੰਮਾ ਲੱਗੇ ਹੋਏ ਹਨ ਅਤੇ ਜਦੋਂ ਸ਼ੇਰ ਉਹਨਾਂ ਦੇ ਮੱਝਾਂ ਵਾਲੇ ਕੋਠੇ ਦੇ ਉੱਪਰ ਸੀ ਤਾਂ ਕੁਝ ਹੀ ਦੇਰ ਬਾਅਦ ਸ਼ੇਰ ਉਸ ਜੰਗਲ ਵਿੱਚ ਚਲਾ ਗਿਆ ਅਤੇ ਮੌਕੇ ਦੇ ਉੱਪਰ ਹੁਣ ਅਧਿਕਾਰੀਆਂ ਦੇ ਵੱਲੋਂ ਜਾਲ ਵਿਛਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲੇ ਅਧਿਕਾਰੀ ਅਤੇ ਉਹਨਾਂ ਦਾ ਬੇਟਾ ਪਟਿਆਲਾ ਵਿਖੇ ਪਿੰਜਰਾ ਲੈਣ ਲਈ ਗਏ ਹੋਏ ਹਨ ਅਤੇ ਉਹਨਾਂ ਨੂੰ ਅਸ਼ਵਾਸਨ ਦਵਾਇਆ ਹੈ ਕਿ ਜਲਦ ਹੀ ਸ਼ੇਰ ਨੂੰ ਫੜ ਲਿਆ ਜਾਵੇਗਾ। 

JOIN US ON

Telegram
Sponsored Links by Taboola