ਬੇਅਦਬੀਆਂ ਦੇ ਦੋਸ਼ੀਆਂ ਦੀ ਸਜ਼ਾ ਕਿਸ ਨੇ ਰੁਕਵਾਈ?ਪ੍ਰਗਟ ਸਿੰਘ ਦਾ ਆਪਣੀ ਸਰਕਾਰ ਬਾਰੇ ਖੁਲਾਸਾ
PargatSingh|ਬੇਅਦਬੀਆਂ ਦੇ ਦੋਸ਼ੀਆਂ ਦੀ ਸਜ਼ਾ ਕਿਸ ਨੇ ਰੁਕਵਾਈ?ਪ੍ਰਗਟ ਸਿੰਘ ਦਾ ਆਪਣੀ ਸਰਕਾਰ ਬਾਰੇ ਖੁਲਾਸਾ|abpsanjha Punjab Vidhan Sabha Special Session: ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਚੌਥੇ ਤੇ ਆਖਰੀ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਬਿੱਲ 'ਤੇ ਬਹਿਸ ਹੋਈ। ਸਾਰੀਆਂ ਧਿਰਾਂ ਨੇ ਬੇਅਦਬੀ ਦੇ ਦੋਸ਼ਾਂ ਨੂੰ ਸਖਤ ਸਜ਼ਾ ਦੇਣ ਦੀ ਵਕਾਲਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਮਵਾਰ (14 ਜੁਲਾਈ) ਨੂੰ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਬਿੱਲ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਬਹਿਸ ਵਿੱਚ ਹਿੱਸਾ ਲੈਂਦਿਆਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ 2007 ਵਿੱਚ ਗੁਰੂ ਸਾਹਿਬ ਦਾ ਸਵਾਂਗ ਰਚਿਆ ਗਿਆ ਸੀ। ਉਸ ਵੇਲੇ ਦੀ ਪੰਥਕ ਸਰਕਾਰ ਇਸ ਨੂੰ ਸੰਭਾਲਣ ਵਿੱਚ ਹੀ ਰੁੱਝੀ ਰਹੀ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਦੌਰਾਨ ਕੁਝ ਜਾਂਚ ਕੀਤੀ ਗਈ ਸੀ ਪਰ ਮੈਂ ਉਸ ਤੋਂ ਵੀ ਸੰਤੁਸ਼ਟ ਨਹੀਂ ਸੀ ਪਰ ਆਖਰੀ 3 ਮਹੀਨਿਆਂ ਵਿੱਚ ਮੋਡ ਧਮਾਕੇ ਦੀ ਤਾਰੀਖ ਡੇਰਾ ਮੁਖੀ ਨਾਲ ਜੁੜੀ ਤੇ ਉਸ ਨੂੰ ਕੇਸ ਵਿੱਚ ਜੋੜਿਆ ਗਿਆ।