Pathankot ਦੇ GNDU College ਦੇ ਪ੍ਰੋਫੈਸਰ ਦੀ video viral
Continues below advertisement
ਪਠਾਨਕੋਟ ਦੇ ਜੀਐਨਡੀਯੂ ਕਾਲੇਜ ਸੁਰਖੀਆਂ 'ਚ ਆ ਗਿਆ ਹੈ। ਜਿੱਥੋਂ ਦੇ ਮੈਥਸ ਦੇ ਪ੍ਰੋਫੈਸਰ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਕਈ ਸਵਾਲ ਉੱਠ ਰਹੇ ਹਨ। ਦੱਸ ਦਈਏ ਕਿ ਵਾਇਰਲ ਵੀਡੀਓ 'ਚ ਮੈਥਸ ਦਾ ਪ੍ਰੋਫੇਸਰ ਕਲਾਸ ਰੂਮ 'ਚ ਸ਼ਰਾਬ ਦੇ ਨਸ਼ੇ 'ਚ ਨਜ਼ਰ ਆ ਰਿਹਾ ਹੈ। ਨਾਲ ਹੀ ਵਾਇਰਲ ਵੀਡੀਓ 'ਚ ਉਹ ਨੱਚਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਜਦੋਂਕਿ ਇਸ ਵਾਇਰਲ ਵੀਡੀਓ ਬਾਰੇ ਪ੍ਰੋਫੇਸਰ ਦਾ ਕਹਿਣਾ ਹੈ ਕਿ ਮੈਂ ਸ਼ਰਾਬ ਨਹੀਂ ਪੀਤੀ ਸਗੋਂ ਸ਼ਰਾਬ ਪੀਣ ਦੀ ਐਕਟਿੰਗ ਕਰ ਰਿਹਾ ਸੀ, ਇਸ ਸਿਰਫ ਇੱਕ ਮਜ਼ਾਕ ਸੀ।
Continues below advertisement