ਪਟਿਆਲਾ - 2 ਦਿਨਾਂ AIESCB ਐਥਲੈਟਿਕ ਮੀਟ ਦੀ ਸਮਾਪਤੀ,ਮੰਤਰੀ ਹਰਭਜਨ ਸਿੰਘ ਈਟੀਓ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਪਟਿਆਲਾ - 2 ਦਿਨਾਂ AIESCB ਐਥਲੈਟਿਕ ਮੀਟ ਦੀ ਸਮਾਪਤੀ,ਮੰਤਰੀ ਹਰਭਜਨ ਸਿੰਘ ਈਟੀਓ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
NIS ਪਟਿਆਲਾ 'ਚ 45ਵੀਂ AIESCB ਐਥਲੈਟਿਕ ਮੀਟ
#Punjab #Patiala #AIESCB #athleticmeet #abplive
ਪਟਿਆਲਾ ਦੇ ਐੱਨਆਈਐੱਸ ਵਿੱਚ ਚੱਲ ਰਹੀ ਦੋ ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕ ਮੀਟ ਦਾ ਸਮਾਪਨ ਹੋ ਗਿਆ ਹੈ
ਇਸ ਮੀਟ ਦੀ ਮੇਜ਼ਬਾਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਕੀਤੀ ਗਈ
ਸ਼ਨੀਵਾਰ ਨੂੰ ਕਰਵਾਏ ਗਏ ਸਮਾਪਤੀ ਸਮਾਰੋਹ ਵਿੱਚ ਸੂਬੇ ਦੇ ਬਿਜਲੀ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵਿਸ਼ੇਸ਼ ਤੌਰ 'ਤੇ ਪਹੁੰਚੇ
ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅਥਲੈਟਿਕ ਮੀਟ ਵਿੱਚ ਓਵਰ ਆਲ ਚੈਂਪੀਅਨ ਰਹੀ ਮਹਾਰਾਸ਼ਟਰ, ਦੂਸਰੇ ਸਥਾਨ ’ਤੇ ਰਹੀ ਹਰਿਆਣਾ ਅਤੇ ਤੀਸਰੇ ਸਥਾਨ ਦੇ ਰਹੀ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਬਿਜਲੀ ਬੋਰਡ ਵਿੱਚ 1971 ’ਚ ਸਪੋਰਟਸ ਵਿੰਗ ਦੀ ਸ਼ੁਰੂਆਤ ਹੋਈ ਸੀ, ਪਰ 2017 ਵਿੱਚ ਇਸ ਵਿੰਗ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਉਂਦਿਆਂ ਹੀ ਪੀਐਸਪੀਸੀਐਲ ਦੇ ਸਪੋਰਟਸ ਸੈੱਲ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਸਪੋਰਟਸ ਸੈੱਲ ਵਿੱਚ ਜਲਦੀ ਹੀ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਅਤੇ ਸਪੋਰਟਸ ਸੈੱਲ ਵਿੱਚ ਲੰਬੇ ਸਮੇਂ ਤੋਂ ਰੁਕੀਆਂ ਤਰੱਕੀ ਜਲਦੀ ਹੀ ਦਿੱਤੀਆਂ ਜਾਣਗੀਆਂ।