Patiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ
ਹੜਤਾਲ 'ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ
ਪਟਿਆਲਾ ਦੇ ਵਿੱਚ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ... ਤੇ ਜਿਸ ਦੇ ਚਲਦਿਆਂ ਲੋਕਾਂ ਨੂੰ ਸਿਹਤ ਸਬੰਧੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...ਕਿਉਂਕਿ ਡਾਕਟਰਾਂ ਦੇ ਵੱਲੋਂ ਓਪੀਡੀ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਹੈ। ਹੜਤਾਲ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਪੁੱਜੇ ਅਤੇ ਉਹਨਾਂ ਨੇ ਡਾਕਟਰਾਂ ਦੇ ਨਾਲ ਹੜਤਾਲ ਦੇ ਵਿੱਚ ਬੈਠ ਕੇ ਹਿੱਸਾ ਲਿਆ ਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਹਨਾਂ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਤੇ ਚਿੰਤਿਤ ਹੈ। ਡਾਕਟਰ ਬਲਵੀਰ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਸ ਬਾਬਤ ਮੰਗ ਉਠਾ ਚੁੱਕੇ ਹਨ ਕਿ ਡਾਕਟਰਾਂ ਦੇ ਉੱਪਰ ਹਮਲਾ ਕਰਨ ਵਾਲਾ ਵਿਅਕਤੀ ਫੌਰਨ ਸਜ਼ਾ ਦਾ ਹੱਕਦਾਰ ਹੋਵੇ ਅਤੇ ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਕੀਤੀ ਗਈ ਹੈ ਅਜਿਹੇ ਅਪਰਾਧ ਕਰਨ ਵਾਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਫਾਂਸੀ ਦੀ ਸਜ਼ਾ ਦੇ ਕੇ ਮਾਮਲਾ ਛੇ ਮਹੀਨੇ ਦੇ ਵਿੱਚ ਹੀ ਨਿਪਟਾ ਦੇਣਾ ਚਾਹੀਦਾ ਹੈ।