Phagwara Tractor Race | ਫਗਵਾੜਾ ਟਰੈਕਟਰ ਦੌੜਾਂ ਬਾਰੇ ਵੱਡਾ ਖ਼ੁਲਾਸਾ - 'ਬਿਨ੍ਹਾਂ ਪੁਲਿਸ ਇਜਾਜ਼ਤ ਦੇ...'
Phagwara Tractor Race | ਫਗਵਾੜਾ ਟਰੈਕਟਰ ਦੌੜਾਂ ਬਾਰੇ ਵੱਡਾ ਖ਼ੁਲਾਸਾ - 'ਬਿਨ੍ਹਾਂ ਪੁਲਿਸ ਇਜਾਜ਼ਤ ਦੇ...'
ਫਗਵਾੜਾ ਦੇ ਪਿੰਡ ਡੋਮੇਲੀ 'ਚ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਹਾਦਸਾ
16 ਜੂਨ ਨੂੰ ਹੋਇਆ ਵੱਡਾ ਹਾਦਸਾ
ਭੀੜ 'ਤੇ ਚੜ੍ਹਿਆ ਬੇਕਾਬੂ ਟਰੈਕਟਰ - ਕਈ ਜਖ਼ਮੀ
ਫਗਵਾੜਾ ਟਰੈਕਟਰਾਂ ਦੌੜਾਂ ਬਾਰੇ ਵੱਡਾ ਖ਼ੁਲਾਸਾ
'ਬਿਨ੍ਹਾਂ ਪੁਲਿਸ ਇਜਾਜ਼ਤ ਦੇ ਕਰਵਾਈਆਂ ਜਾ ਰਹੀਆਂ ਸੀ ਦੌੜਾਂ'
'ਪ੍ਰਬੰਧਕਾਂ ਨੇ ਬਾਕਾਇਦਾ ਪੋਸਟਰ ਕੀਤਾ ਜਾਰੀ'
'ਵਟਸਐਪ ਮੈਸੇਜ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ'
'ਮੁੱਖ ਪ੍ਰਬੰਧਕ ਤੇ ਮੁਲਜ਼ਮ ਦੀ ਭਾਲ ਜਾਰੀ'
ਫਗਵਾੜਾ ਦੇ ਪਿੰਡ ਡੋਮੇਲੀ 'ਚ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਹੋਏ ਹਾਦਸੇ ਸਬੰਧੀ ਵੱਡਾ ਖੁਲਾਸਾ ਹੋਇਆ ਹੈ।
ਖਬਰ ਹੈ ਕਿ ਇਨ੍ਹਾਂ ਟਰੈਕਟਰਾਂ ਦੀਆਂ ਦੌੜਾਂ ਲਈ ਪ੍ਰਬੰਧਕਾਂ ਨੂੰ ਪੁਲਿਸ ਤੋਂ ਇਜਾਜ਼ਤ ਨਹੀਂ ਮਿਲੀ ਸੀ।
ਇਸ ਦੇ ਬਾਵਜੂਦ ਪ੍ਰਬੰਧਕਾਂ ਨੇ ਇਹ ਦੌੜਾਂ ਕਰਵਾਈਆਂ ਤੇ ਬਾਕਾਇਦਾ ਪੋਸਟਰ ਜਾਰੀ ਕਰਕੇ
ਵਟਸਐਪ ਮੈਸੇਜ ਰਾਹੀਂ ਲੋਕਾਂ ਨੂੰ ਇਕੱਠਾ ਕੀਤਾ ਸੀ|
ਜਾਰੀ ਪੋਸਟਰ ਮੁਤਾਬਕ ਟਰੈਕਟਰ ਦੌੜ ਦੇ ਜੇਤੂ ਨੂੰ 41 ਹਜ਼ਾਰ ਰੁਪਏ ਦਾ ਇਨਾਮ ਮਿਲਣਾ ਸੀ।
ਇਸ ਦੇ ਨਾਲ ਹੀ ਦੂਜੇ ਸਥਾਨ ਦੇ ਜੇਤੂ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ
ਤੀਜੇ ਸਥਾਨ ਦੇ ਜੇਤੂ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਣਾ ਸੀ।
ਉਕਤ ਟਰੈਕਟਰ ਸ਼ੋਅ ਦੌਰਾਨ ਲੰਗਰ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ।
ਪ੍ਰਬੰਧਕ ਤੇ ਮੁੱਖ ਮੁਲਜ਼ਮ ਬੂਟਾ ਸਿੰਘ ਉਰਫ਼ ਬੂਟਾ ਬਰਮੀ ਨੇ ਇਸ ਸਬੰਧੀ ਇਹ ਪੋਸਟਰ ਜਾਰੀ ਕੀਤਾ ਸੀ।
ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੂਟਾ, ਦੀਪਾ, ਨਵੀ ਤੇ ਹਰਜੀਤ ਸਿੰਘ ਉਕਤ
ਟਰੈਕਟਰ ਮੁਕਾਬਲੇ ਲਈ ਪੁਲਿਸ ਤੋਂ ਇਜਾਜ਼ਤ ਲੈਣ ਆਏ ਸਨ। ਉਨ੍ਹਾਂ ਨੇ ਇਹ ਸ਼ੋਅ ਕਰੀਬ ਇੱਕ ਹਫ਼ਤਾ
ਪਹਿਲਾਂ ਕਰਵਾਉਣਾ ਸੀ, ਪਰ ਜਦੋਂ ਪੁਲਿਸ ਨੇ ਇਜਾਜ਼ਤ ਨਾ ਦਿੱਤੀ ਤਾਂ ਸ਼ੋਅ ਵਿੱਚ ਦੇਰੀ ਹੋ ਗਈ।
ਇਸ ਤੋਂ ਬਾਅਦ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨ੍ਹਾਂ ਉਕਤ ਸ਼ੋਅ ਦਾ ਸਮਾਂ ਐਤਵਾਰ ਦਾ ਰੱਖਿਆ ਗਿਆ ਸੀ |
ਜਿਥੇ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਭਿਆਨਕ ਹਾਦਸਾ ਵਾਪਰ ਗਿਆ
ਤੇ ਇਕ ਟਰੈਕਟਰ ਬੇਕਾਬੂ ਹੋ ਕੇ ਭੀੜ 'ਤੇ ਜਾ ਚੜ੍ਹਿਆ
ਇਸ ਹਾਦਸੇ ਚ ਟਰੈਕਟਰ ਚਾਲਕ ਸਮੇਤ ਕਈ ਲੋਕ ਜਖਮੀ ਹੋਏ ਹਨ |
ਇਸ ਸਾਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਪੁਲਿਸ ਨੇ ਇਸ ਸਬੰਧੀ ਹੁਣ ਤੱਕ ਕੁੱਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਦਕਿ ਮੁੱਖ ਮੁਲਜ਼ਮ ਰੇਹਾਨਾ ਜੱਟਾਂ ਵਾਸੀ ਬੂਟਾ ਸਿੰਘ ਦੀ ਭਾਲ ਵਿੱਚ ਪੁਲਿਸ
ਛਾਪੇਮਾਰੀ ਕਰ ਰਹੀ ਹੈ |