ayodhya: ਦੇਸੀ ਘਿਉ ਦੇ ਲੱਡੂਆਂ ਦਾ ਪ੍ਰਸਾਦ, 22 ਜਨਵਰੀ ਨੂੰ Chandigarh ਦੇ ਹਰ ਘਰ 'ਚ ਜਾਏਗਾ ਵੰਡਿਆ
ਚੰਡੀਗੜ੍ਹ 'ਚ 125 ਕੁਅੰਟਿਲ ਦੇਸੀ ਘਿਉ ਦੇ ਲੱਡੂ ਦਾ ਪ੍ਰਸਾਦ ਹੋ ਰਿਹਾ ਤਿਆਰ,
ਚੰਡੀਗੜ੍ਹ ਹੋਇਆ ਰਾਮ ਮਈ, ਭਗਵਾਨ ਸ਼੍ਰੀ ਰਾਮ ਦੇ ਰੰਗ 'ਚ ਰੰਗਿਆ ਗਿਆ ਚੰਡੀਗੜ੍ਹ
ਦੇਸੀ ਘਿਉ ਦੇ ਲੱਡੂਆਂ ਦਾ ਪ੍ਰਸਾਦ, 22 ਜਨਵਰੀ ਨੂੰ ਚੰਡੀਗੜ੍ਹ ਦੇ ਹਰ ਘਰ 'ਚ ਵੰਡਿਆ ਜਾਏਗਾ
ਚੰਡੀਗੜ੍ਹ(Ashraph Dhuddy) - ਭਗਵਾਨ ਸ੍ਰੀ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਲਈ ਚੰਡੀਗੜ੍ਹ ਵਿੱਚ ਵੀ ਤਿਆਰੀਆਂ ਜ਼ੋਰਾਂ ਤੇ ਜਾਰੀ ਹੈ । ਤਸਵੀਰਾਂ ਚ ਹਰ ਲੱਡੂ ਹੀ ਲੱਡੂ ਦਿਖਾਈ ਦੇ ਰਹੇ ਹਨ । 108 ਕੁਅੰਟਿਲ ਲੱਡੂ ਬਣਾਉਣ ਦਾ ਟੀਚਾ ਸੀ ਪਰ ਹੁਣ 125 ਕੁਅੰਟਿਲ ਤੋਂ ਵੀ ਵੱਧ ਲੱਡੂ ਬਣਾਏ ਜਾ ਰਹੇ ਹਨ । ਦੇਸੀ ਘਿਉ ਨਾਲ ਤਿਆਰ ਕੀਤੇ ਇਹ ਲੱਡੂ ਚੰਡੀਗੜ੍ਹ ਦੇ ਹਰ ਮੰਦਿਰ, ਹਰ ਮਸਜਿਦ, ਹਰ ਗਿਰਜਾਘਰ, ਅਤੇ ਹਰ ਘਰ ਵਿੱਚ ਵੰਡੇ ਜਾਣਗੇ । 11 ਕਿਲੋ ਲੱਡੂ ਕਨਹਿਆ ਮਿਤਲ ਅਯੋਧਿਆ ਲੈ ਕੇ ਪਹੁੰਚੇ ਹਨ ਅਤੇ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਦੋਰਾਨ ਇਹਨ੍ਹਾਂ ਲੱਡੂਆਂ ਨੂੰ ਵੰਡਿਆ ਜਾਏਗਾ । ਚੰਡੀਗੜ੍ਹ ਵਿੱਚ ਇਹ ਲੱਡੂ 22 ਜਨਵਰੀ ਨੂੰ ਵੰਡੇ ਜਾਣਗੇ । 40 ਵਿਅਕਤੀ ਇਨ੍ਹਾ ਲੱਡੂਆਂ ਨੂੰ 14 ਜਨਵਰੀ ਤੋ ਬਣਾਉਣ ਲਈ ਲੱਗੇ ਹੋਏ ਹਨ ਅਤੇ ਸਵੇਰੇ 7 ਵਜੇ ਤੋ ਲੈ ਕੇ ਰਾਤ ਦੇ 10 ਵਜੇ ਤੱਕ ਇਹ ਲੱਡੂ ਤਿਆਰ ਕੀਤੇ ਜਾ ਰਹੇ ਹਨ ਅਤੇ 21 ਜਨਵਰੀ ਤੱਕ ਲੱਡੂ ਤਿਆਰ ਕਰਨ ਦਾ ਕੰਮ ਜਾਰੀ ਰਹੇਗਾ । ਇਸ ਤੋ ਇਲਾਵਾ 22 ਜਨਵਰੀ ਨੂੰ 50 ਥਾਵਾਂ ਤੇ ਭੰਡਾਰਾ ਲਾਇਆ ਜਾਏਗਾ । ਚੰਡੀਗੜ੍ਹ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਥਾਂ ਥਾਂ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਜੈਕਾਰਾ ਲਿਖਿਆ ਗਿਆ ਹੈ । ਸ੍ਰੀ ਰਾਮ ਸੇਵਾ ਕ੍ਰਿਪਾ ਟਰਸਟ ਵੱਲੋਂ ਇਹ ਸਾਰਾ ਕਾਰਜ ਕਰਵਾਇਆ ਜਾ ਰਿਹਾ ਹੈ ।
#rammandir #ayodhya #chandigarh #shriramchander #jaishreeram #loardram #Ramlala #AyodhaRamMandir #AyodhyaRamTemple #RamMandirAyodhya #RamMandirPranPratishtha #AyodhaRamMandir #LordRam #RamLalla #Parking #AyodhyaRamTemple #Bank Holiday #Ayodhya #RamMandirOpening #RamTempleConsecrationCeremony #January22 #RamMandirHoliday #RamTempleOpening #January22Holiday #Govt Holidays #abpsanjha #ashraphdhuddy #desigheeladdu #laddu #parsad