Prisoners fighting in Jail shocking video came out ! Jail 'ਚ ਭਿੜੇ ਕੈਦੀ ਹੈਰਾਨ ਕਰ ਦੇਣ ਵਾਲ਼ੀ Vdieo .
Prisoners fighting in Jail shocking video came out !
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਜੇਲ੍ਹ ਅੰਦਰੋਂ ਲਗਾਤਾਰ ਨਸ਼ੀਲਾ ਪਦਾਰਥ ਅਤੇ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਤਾਂ ਜੇਲ੍ਹ ਅੰਦਰ ਲੜਾਈ ਝਗੜੇ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ। ਜਿਸਨੇ ਸੁਰੱਖਿਆ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜਾ ਮਾਮਲਾ ਇੱਕ ਹਵਾਲਾਤੀ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਪਿੰਡ ਰੁਕਨੇ ਵਾਲਾ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਰਫ ਪੰਮਾ ਜੋ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਹੈ। ਜਿਸਦਾ ਜੇਲ੍ਹ ਅੰਦਰ ਝਗੜਾ ਹੋ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਹਸਪਤਾਲ ਪਹੁੰਚੇ ਪਰਿਵਾਰ ਵੱਲੋਂ ਜਿਥੇ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਚੁੱਕੇ ਗਏ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਪਰਮਜੀਤ ਕਿਸੇ ਮਾਮਲੇ ਵਿੱਚ ਕੇਂਦਰੀ ਜੇਲ੍ਹ ਚ੍ਹ ਸਜਾ ਕੱਟ ਰਿਹਾ ਜਿਸਨੂੰ ਜੇਲ੍ਹ ਅੰਦਰ ਰੰਜਿਸ਼ ਦੇ ਚਲਦਿਆਂ ਸੂਏ ਮਾਰ ਮਾਰ ਜਖਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਹਿੜੇ ਵਿਅਕਤੀਆਂ ਨਾਲ ਉਨ੍ਹਾਂ ਦੀ ਰੰਜਿਸ਼ ਚੱਲ ਰਹੀ ਸੀ। ਉਹ ਵੀ ਜੇਲ੍ਹ ਅੰਦਰ ਬੰਦ ਹਨ। ਅਤੇ ਉਨ੍ਹਾਂ ਨੇ ਹੀ ਪਰਮਜੀਤ ਤੇ ਹਮਲਾ ਕੀਤਾ ਹੈ। ਪਰਿਵਾਰ ਵੱਲੋਂ ਹਮਲਾਵਰਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੇਰ ਸ਼ਾਮ ਬੰਬੀਹਾ ਗਰੁੱਪ ਵਲੋ ਫੇਸਬੁੱਕ ਪੋਸਟ ਤੇ ਪਾ ਕੇ ਕੁੱਟਣ ਦੀ ਜਿੰਮੇਵਾਰੀ ਚੁੱਕੀ
ਅਤੇ ਲਿਖਿਆ ਜੌ ਸਾਡੇ ਭਰਵਾ ਬਾਰੇ ਬੋਲੇ ਗਾ ਉਸ ਨਾਲ ਏਦਾ ਹੀ ਹੋਵੇਗਾ
ਉਥੇ ਹੀ ਜਦੋਂ ਮੀਡੀਆ ਨੇ ਹਵਾਲਾਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਆਪਣੀ ਨਾਕਾਮੀ ਛੁਪਾਉਣ ਲਈ ਮੀਡੀਆ ਨੂੰ ਹਵਾਲਾਤੀ ਤੋਂ ਦੂਰ ਹੀ ਰੱਖਿਆ ਤਾਂਕਿ ਹਵਾਲਾਤੀ ਕਿਤੇ ਮੀਡੀਆ ਅੱਗੇ ਜੇਲ੍ਹ ਪ੍ਰਸਾਸਨ ਦੀ ਪੋਲ ਨਾ ਖੋਲ ਦਵੇ।
ਵੀ ਓ) ਦੂਸਰੇ ਪਾਸੇ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡਾਕਟਰ ਮੈਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਜੇਲ੍ਹ ਵਿਚੋਂ ਇੱਕ ਪਰਮਜੀਤ ਸਿੰਘ ਨਾਮ ਦਾ ਮਰੀਜ਼ ਆਇਆ ਹੈ। ਜਿਸਦੇ ਸੱਟਾਂ ਲੱਗੀਆਂ ਹੋਈਆਂ ਹਨ। ਅਤੇ ਉਨ੍ਹਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਅਤੇ ਇਸਦੀ ਰਿਪੋਰਟ ਬਣਾਕੇ ਪੁਲਿਸ ਨੂੰ ਭੇਜੀ ਜਾਵੇਗੀ।
Tags :
Breaking News Punjab Police Punjab Jails Punjab News Today Latest News Punjab Punjab News Live PUNJAB News Punjab Punjab News Punjabi News Punjab Latest News Latest Punjab News LATEST NEWS Punjab Jail Today News Punjab Punjab Jail News Sangrur Jail News