Hoshiarpur Jail 'ਚ ਬੈਠੇ ਕੈਦੀਆਂ ਦਾ ਕਾਰਾ - ਸਪੀਕਰ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ ਮੰਗੇ ਪੈਸੇ

Hoshiarpur Jail 'ਚ ਬੈਠੇ ਕੈਦੀਆਂ ਦਾ ਕਾਰਾ - ਸਪੀਕਰ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ ਮੰਗੇ ਪੈਸੇ 
ਹੁਸ਼ਿਆਰਪੁਰ ਜੇਲ੍ਹ 'ਚ ਬੈਠੇ ਕੈਦੀਆਂ ਦਾ ਕਾਰਾ
ਸਪੀਕਰ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ ਮੰਗੇ ਪੈਸੇ
ਕੋਟਕਪੂਰਾ ਦੇ ਵਪਾਰੀ ਨੂੰ ਕੀਤੀ ਵਟਸਐਪ ਕਾੱਲ
ਸਪੀਕਰ ਸੰਧਵਾਂ ਦੀ ਆਵਾਜ਼ 'ਚ ਮੰਗੇ 27543 ਰੁਪਏ
ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਨੇ ਵੱਡਾ ਕਾਰਾ ਕੀਤਾ ਹੈ |
ਜਿਨ੍ਹਾਂ ਨੇ ਜੇਲ੍ਹ ਚ ਬੈਠੇ ਹੀ ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਟਸਐਪ ਕਾਲ ਕੀਤੀ ਤੇ 27 ਹਜ਼ਾਰ ਰੁਪਏ ਦੀ ਮੰਗੇ
ਮੁਲਜ਼ਮਾਂ ਦੀ ਚਲਾਕੀ ਤਾਂ ਵੇਖੋ ਕਿ ਉਨ੍ਹਾਂ ਇਹ ਮੰਗ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਨਾਮ 'ਤੇ
ਉਨ੍ਹਾਂ ਦੀ ਆਵਾਜ਼ 'ਚ ਕੀਤੀ |
ਉਕਤ ਕਾਰੋਬਾਰੀ ਨੇ ਜਦੋਂ ਇਸ ਸਬੰਧੀ ਸਪੀਕਰ ਸੰਧਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ।  
ਜਿਸ ਤੋਂ ਬਾਅਦ ਵਪਾਰੀ ਰਾਜਨ ਜੈਨ ਵੱਲੋਂ ਇਸ ਸਬੰਧੀ ਸ਼ਿਕਾਇਤ ਪੁਲਿਸ ਐਸਐਸਪੀ ਨੂੰ ਦਿੱਤੀ ਗਈ।  
ਪੁਲਿਸ ਜਾਂਚ ਦੇ ਵਿਚ ਵੱਡਾ ਖ਼ੁਲਾਸਾ ਹੋਇਆ ਕਿ ਉਕਤ ਵਾਰਦਾਤ ਨੂੰ ਅੰਜਾਮ
ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਭਲਿੰਦਰ ਸਿੰਘ ਉਰਫ਼ ਜਸਰਾਜ ਸਹਿਗਲ ਅਤੇ ਸ਼ਵੇਤ ਠਾਕੁਰ ਵੱਲੋਂ ਦਿੱਤਾ ਗਿਆ |
ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਮੁਲਜ਼ਮ
ਤਿੰਨ-ਚਾਰ ਵਿਧਾਇਕਾਂ ਦੇ ਨਾਂ 'ਤੇ ਲੋਕਾਂ ਕੋਲੋਂ ਪੈਸੇ ਮੰਗ ਚੁੱਕੇ ਹਨ |

JOIN US ON

Telegram
Sponsored Links by Taboola