Protest against NIA | ਪੰਜਾਬ 'ਚ NIA ਖਿਲਾਫ਼ ਹੱਲਾਬੋਲ,ਸੜਕਾਂ 'ਤੇ ਕਿਸਾਨ ਮਜ਼ਦੂਰ ਅਤੇ ਵਿਦਿਆਰਥੀ ਜਥੇਬੰਦੀਆਂ

Continues below advertisement

Protest against NIA | ਪੰਜਾਬ 'ਚ NIA ਖਿਲਾਫ਼ ਹੱਲਾਬੋਲ,ਸੜਕਾਂ 'ਤੇ ਕਿਸਾਨ ਮਜ਼ਦੂਰ ਅਤੇ ਵਿਦਿਆਰਥੀ ਜਥੇਬੰਦੀਆਂ

ਅੱਜ ਸੰਗਰਰੂਰ ਦੀਆਂ ਸੜਕਾਂ ਤੇ ਕਿਸਾਨ ਮਜ਼ਦੂਰ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ |
ਇਹ ਪ੍ਰਦਰਸ਼ਨ ਕੇਂਦਰ ਸਰਕਾਰ ਤੇ NIA ਖ਼ਿਲਾਫ਼ ਸੀ |
ਦਰਅਸਲ ਉਕਤ ਜਥੇਬੰਦੀਆਂ ਐਨਆਈਏ ਵਲੋਂ ਪੰਜਾਬ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਛਾਪੇਮਾਰੀ ਤੋਂ ਨਾਰਾਜ਼ ਹਨ |
ਜਿਸ ਦੇ ਚਲਦਿਆਂ ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ 
ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ 
ਕੇਂਦਰ ਸਰਕਾਰ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਕਿਸਾਨ ਮਜ਼ਦੂਰ ਅਤੇ ਹਰ ਹੋਰਨਾਂ ਜਥੇਬੰਦੀਆਂ ਦੇ ਲੀਡਰਾਂ ਨੂੰ ਐਨਆਈਏ ਦੇ ਸਹਾਰੇ ਡਰਾਉਣਾ ਚਾਹੁੰਦੀ ਹੈ 
ਜੋ ਕਿ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ | ਜਥੇਬੰਦੀਆਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਵਲੋਂ 
ਸੰਕੇਤਕ ਧਰਨਾ ਦਿੱਤਾ ਗਿਆ ਹੈ ਤੇ ਜੇਕਰ ਫਿਰ ਵੀ ਕੇਂਦਰ ਸਰਕਾਰ ਆਪਣੀ ਕਾਰਗੁਜ਼ਾਰੀ ਇਸੇ ਤਰੀਕੇ ਨਾਲ ਚੱਲਦੀ ਰੱਖਦੀ ਹੈ 
ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਹੋਣਗੇ

Continues below advertisement

JOIN US ON

Telegram