Proud Punjabi Raj Singh Badesha |ਅੰਮ੍ਰਿਤਧਾਰੀ ਗੁਰਸਿੱਖ ਬਣਿਆ ਅਮਰੀਕਾ ਦੀ Superior Court 'ਚ ਪਹਿਲਾ ਸਿੱਖ ਜੱਜ

Continues below advertisement

Proud Punjabi Raj Singh Badesha |ਅੰਮ੍ਰਿਤਧਾਰੀ ਗੁਰਸਿੱਖ ਬਣਿਆ ਅਮਰੀਕਾ ਦੀ Superior Court 'ਚ ਪਹਿਲਾ ਸਿੱਖ ਜੱਜ
ਮਾਣ ਵਾਲੀ ਗੱਲ - ਅਮਰੀਕਾ 'ਚ ਸਿੰਘ ਨੇ ਗੱਡੇ ਝੰਡੇ
ਰਾਜ ਸਿੰਘ ਬਦੇਸ਼ਾ ਬਣਿਆ ਸੁਪੀਰੀਅਰ ਕੋਰਟ ਦਾ ਪਹਿਲਾ ਸਿੱਖ ਜੱਜ
ਅਮਰੀਕੀ ਸੁਪਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰਧਾਰੀ ਜੱਜ ਬਣੇ ਬਦੇਸ਼ਾ
ਅੰਮ੍ਰਿਤਧਾਰੀ ਗੁਰਸਿੱਖ ਬਣਿਆ ਅਮਰੀਕਾ ਦੀ Superior Court 'ਚ ਪਹਿਲਾ ਸਿੱਖ ਜੱਜ


ਮਾਣ ਵਾਲੀ ਗੱਲ ਹੈ ਕਿ ਇਕ ਦਸਤਾਰਧਾਰੀ ਸਿੱਖ ਨੌਜਵਾਨ ਨੇ ਅਮਰੀਕਾ 'ਚ ਵੱਡਾ ਨਾਮਣਾ ਖੱਟਿਆ ਹੈ
ਰਾਜ ਸਿੰਘ ਬਦੇਸ਼ਾ
ਜੋ ਕਿ ਅਮਰੀਕਾ ਦੀ ਸੁਪਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰਧਾਰੀ ਜੱਜ ਬਣੇ ਹਨ |
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ 3 ਮਈ ਨੂੰ ਬਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।
ਐਲਾਨ ਤੋਂ ਬਾਅਦ ਹੁਣ ਉਨ੍ਹਾਂ ਪਹਿਲੀ ਵਾਰ ਰਸਮੀ ਤੌਰ ਕੋਰਟ ਵਿੱਚ ਅਹੁਦਾ ਸੰਭਾਲਿਆ।
ਇਸ ਮੌਕੇ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਵੀ ਗੂੰਜ ਉੱਠੇ।
ਨਵੇਂ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਵੱਜੋਂ ਰਾਜ ਪਹਿਲੇ ਪਗੜੀਧਾਰੀ ਜੱਜ ਬਣੇ ਹਨ।
ਰਾਜ ਸਿੰਘ ਬਦੇਸ਼ਾ ਨੇ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਚੀਫ ਅਸਿਸਟੈਂਟ ਸਿਟੀ ਦੇ ਅਟਾਰਨੀ ਵਜੋਂ ਸੇਵਾ ਨਿਭਾਈ ਹੈ।
ਉਹ 2012 ਤੋਂ ਉੱਥੇ ਹੀ ਕਈ ਅਹਿਮ ਭੂਮਿਕਾਵਾਂ ਨਿਭਾਅ ਚੁਕਿਆ ਹੈ।
ਉਹ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੇਨਸਨ ਵਿੱਚ ਵੀ ਇੱਕ ਐਸੋਸੀਏਟ ਸੀ।
ਬਦੇਸ਼ਾ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਦਾ ਲਾਅ, ਸੈਨ ਫਰਾਂਸਿਸਕੋ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ।
ਅਤੇ ਉਹ ਜੱਜ ਜੋਨ ਐਨ ਕਪੇਟਨ ਦੀ ਸੇਵਾਮੁਕਤੀ ਨਾਲ ਪੈਦਾ ਹੋਈ ਖਾਲੀ ਅਹੁਦੇ ਤੇ ਨਾਮਜਦ ਕੀਤਾ ਗਿਆ ਹੈ।
ਬਦੇਸ਼ਾ ਨੇ ਅਮਰੀਕੀ ਧਰਤੀ 'ਤੇ ਇਤਿਹਾਸ ਸਿਰਜ ਦਿੱਤਾ ਹੈ |
ਤੇ ਇਸ ਖੁਸ਼ੀ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ।
ਆਪਣੇ ਵਧਾਈ ਸੰਦੇਸ਼ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram