ਅਗਸਤ ਦੀ ਤਨਖਾਹ ਉਡੀਕ ਰਹੇ PRTC ਮੁਲਾਜ਼ਮ
ਪੀਆਰਟੀਸੀ (PRTC) ਦੇ 4250 ਮੁਲਾਜ਼ਮਾਂ ਨੂੰ ਬੀਤੇ ਮਹੀਨੇ ਭਾਵ ਅਗਸਤ ਮਹੀਨੇ ਦੀ ਅੱਧੀ ਤਨਖ਼ਾਹ ਹੀ ਮਿਲੀ ਹੈ। ਹੁਣ ਜਦਕਿ ਅੱਜ 23 ਸਤੰਬਰ ਹੋ ਗਈ ਹੈ। ਇਹ ਹਾਲਾਤ ਉਦੋਂ ਤੋਂ ਹਨ ਜਦੋਂ ਦਾ ਪੰਜਾਬ ਸਰਕਾਰ ਨੇ ਪੀਆਰਟੀਸੀ ਦਾ ਤਕਰੀਬਨ 260 ਕਰੋੜ ਰੁਪਿਆਂ ਬਕਾਇਆ ਅਜੇ ਵੀ ਦੇਣਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਮੁਫਤ ਤੇ ਰਿਆਇਤੀ ਸਫਰ ਸਹੂਲਤਾਂ ਦੇ ਬਦਲੇ ਸਰਕਾਰ ਨੇ ਅਦਾ ਕਰਨੇ ਹਨ। ਜਦਕਿ ਔਰਤਾਂ ਲਈ ਮੁਫਤ ਯਾਤਰਾ ਦੇ ਬਦਲੇ ਲਗਪਗ 160 ਕਰੋੜ ਰੁਪਏ, ਪੀਆਰਟੀਸੀ ਕੋਲ ਪੰਜਾਬ ਸਰਕਾਰ ਤੋਂ ਹੈ।