PUNBUS ਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ Captain ਦੀ ਰਿਹਾਇਸ਼ ਬਾਹਰ ਪੱਕਾ ਘੇਰਾਉ ਕਰਨ ਦੀ ਤਿਆਰੀ
ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ
ਅਣਮਿਥੇ ਸਮੇਂ ਲਈ ਹੜਤਾਲ 'ਤੇ ਗਏ ਨੇ ਕੱਚੇ ਮੁਲਾਜ਼ਮ
ਪੱਕਿਆਂ ਕਰਨ ਸਣੇ ਕਈ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ
ਕੱਚੇ ਮੁਲਾਜ਼ਮਾਂ ਦੀ ਸਰਕਾਰ ਨਾਲ ਗੱਲਬਾਤ ਰਹਿ ਚੁੱਕੀ ਬੇਸਿੱਟਾ
ਸੂਬੇ ਦੇ ਸਾਰੇ ਡਿਪੂਆਂ 'ਤੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
ਸਵੇਰੇ 10 ਵਜੇ ਤੋਂ ਦੁਪਹਿਰ 2 ਤੱਕ ਲਈ ਬੱਸ ਸਟੈਂਡ ਕੀਤੇ ਬੰਦ
10 ਸਤੰਬਰ ਨੂੰ ਕੈਪਟਨ ਦੀ ਸਿਸਵਾਂ ਰਿਹਾਇਸ਼ ਘੇਰਨ ਦੀ ਚਿਤਾਵਨੀ
ਸਰਕਾਰ 'ਤੇ ਲੋਕ ਅਦਾਰਾ ਖ਼ਤਮ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮ
ਪ੍ਰਦਰਸ਼ਨਕਾਰੀ ਕੱਚੇ ਮੁਲਾਜ਼ਮਾਂ ਨੇ ਤਨਖਾਹ ਵਧਾਉਣ ਦੀ ਕੀਤੀ ਮੰਗ
ਕੈਪਟਨ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਵੀ ਲਾਏ ਇਲਜ਼ਾਮ
ਕੱਚੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਚੋਣਾਂਵੀ ਵਾਅਦੇ ਯਾਦ ਕਰਵਾਏ
ਕੈਪਟਨ ਅਮਰਿੰਦਰ ਸਰਕਾਰ 'ਤੇ ਲੋਕਾਂ ਨੂੰ ਝੂਠ ਬੋਲਣ ਦੇ ਇਲਜ਼ਾਮ