ਮਾਨ ਸਰਕਾਰ ਨਵੀਂ ਸੈਂਡ ਮਾਈਨਿੰਗ ਤੇ ਕ੍ਰੈਸ਼ਰ ਨੀਤੀ ਬਣਾਉਣ ਲਈ ਵਿਚਾਰ ਕਰ ਰਹੀ
Punjab Government: ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸੈਂਡ ਮਾਇਨਿੰਗ ਨੀਤੀ ਅਤੇ ਕਰੈਸ਼ਰ ਨੀਤੀ (new sand mining and crusher policy) ਬਣਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।ਇਸ ਨੀਤੀ 'ਚ ਰੇਤੇ ਅਤੇ ਬਜਰੀ ਦੇ ਰੇਟਾਂ ਨੂੰ ਘੱਟ ਕਰਨ ਸਬੰਧੀ ਵਿਚਾਰਿਆ ਜਾਵੇਗਾ। ਪੰਜਾਬ ਸਰਕਾਰ (Punjab Government) ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਕੇ ਦਿਖਾਉਣ ਦਾ ਦਮ ਭਰ ਰਹੀ ਹੈ। ਜਿਸ ਲਈ ਸਰਕਾਰ ਨਵੀਂ ਸੈਂਡ ਮਾਇਨਿੰਗ ਨੀਤੀ ਅਤੇ ਕਰੈਸ਼ਰ ਨੀਤੀ ਬਣਾਉਣ ਤੇ ਵਿਚਾਰ ਕਰ ਰਹੀ ਹੈ। ਮਾਨ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਮਾਈਨਿੰਗ ਦਾ ਜੋ ਟੀਚਾ ਮਿੱਥਿਆ ਗਿਆ, ਉਸਨੂੰ ਉਹ ਪੂਰਾ ਕਰਕੇ ਦਿਖਾਵੇਗੀ।
Tags :
Punjab News Punjab Government Bhagwant Mann Mining Aam Aadmi Party Government Mining Minister Harjot Bains New Sand Mining New Crusher Policy