ਅਗਨੀਵੀਰ ਨੂੰ ਲੈ ਕੇ ਪੰਜਾਬ CM ਦੇ ਆਦੇਸ਼

ਅਗਨਵੀਰ ਸਕੀਮ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਰਮੀ ਅਥਾਰਟੀਆਂ ਨੂੰ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਨੇ ....ਉਨ੍ਹਾਂ ਟਵੀਟ ਕਰ ਲਿਖਿਆ ਐ ਕਿ ਪੰਜਾਬ ਵਿੱਚ ਅਗਨੀਵੀਰਾਂ ਦੀ ਭਰਤੀ ਲਈ..ਕਿਸੇ ਵੀ ਢਿੱਲ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ।...ਸੂਬੇ ਵਿੱਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇ..
ਜ਼ਿਕਰਯੋਗ ਐ ਕਿ ਅਗਨਵੀਰ ਸਕੀਮ ਨੂੰ ਲੈ ਕੇ ਪੂਰੇ ਦੇਸ਼ 'ਚ ਬਵਾਲ ਹੋਇਆ ..ਪਰ ਹੁਣ ਅਗਨੀਵੀਰ ਸਕੀਮ ਤਹਿਤ ਹੀ ਪੂਰੇ ਦੇਸ਼ 'ਚ ਆਰਮੀ ਦੀ ਭਰਤੀ ਸ਼ੁਰੂ ਹੋਈ ਤਾਂ ਪੰਜਾਬ ਸਰਕਾਰ 'ਤੇ ਭਰਤੀ ਲਈ ਸਹਿਯੋਗ ਨਾ ਕਰਨ 'ਤੇ ਸਵਾਲ ਖੜ੍ਹੇ ਹੋ ਰਹੇ ਸੀ ਪਰ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਆਰਮੀ ਆਥੌਰਿਟੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਐ...ਪਰ ਓਧਰ ਖੁਦ ਆਪ ਦੇ ਖਜ਼ਾਨਾ ਮੰਤਰੀ ਹੀ ਇਸ ਸਕੀਮ ਦਾ ਵਿਰੋਧ ਕਰਨ ਦੀ ਗੱਲ ਆਖ ਰਹੇ ਨੇ ...

JOIN US ON

Telegram
Sponsored Links by Taboola