ਪੰਜਾਬ ਨੂੰ ਮਿਲੇਗਾ ਨਵਾਂ DGP ! VK ਭਵਰਾ ਨੇ ਮੰਗੀ ਲੰਬੀ ਛੁੱਟੀ

Continues below advertisement

Punjab DGP VK Bhavra ਨੇ ਕੇਂਦਰ 'ਚ ਜਾਣ ਦੀ ਇੱਛਾ ਜਤਾਈ ਹੈ। ਡੀਜੀਪੀ ਭਾਵਰਾ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਅਤੇ ਰਾਜ ਸਰਕਾਰ ਨੂੰ ਪੱਤਰ ਲਿਖਿਆ ਹੈ। ਮੂਸੇਵਾਲ ਦੇ ਕਤਲ (Sidhu Moosewala Murder Case) ਤੋਂ ਬਾਅਦ ਸੂਬੇ 'ਚ ਪੰਜਾਬ ਸਰਕਾਰ ਭਾਵਰਾ ਤੋਂ ਨਾਰਾਜ਼ ਹੈ। ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਸੰਗਰੂਰ ਉਪ ਚੋਣ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਨਵੇਂ ਡੀਜੀਪੀ ਦੀ ਦੌੜ ਸ਼ੁਰੂ ਹੋ ਗਈ ਹੈ। ਇਸ ਵਿੱਚ ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਹੈ। ਗੌਰਵ ਯਾਦਵ ਨੂੰ ਕੁਝ ਸਮਾਂ ਪਹਿਲਾਂ ਵਿਸ਼ੇਸ਼ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਰਪ੍ਰੀਤ ਕੋਲ STF ਮੁਖੀ ਦਾ ਅਹੁਦਾ ਹੈ।

Continues below advertisement

JOIN US ON

Telegram