Mining Department ਹੁਣ 9 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਥਾਣਿਆਂ 'ਚ ਪਏ sand ਦੀ ਕਰੇਗਾ auction
Continues below advertisement
ਫ਼ਾਜ਼ਿਲਕਾ ਦੇ ਵਿਚ ਥਾਣਿਆਂ ਚ ਬਰਾਮਦ ਕੀਤੇ ਰੇਤੇ ਦੀ ਹੁਣ ਨਿਲਾਮੀ ਕੀਤੀ ਜਾਵੇਗੀ, ਸਰਕਾਰੀ ਰੇਟ 9 ਰੁਪਏ ਸਕੇਅਰ ਫੁੱਟ ਤੋਂ ਇਹ ਨਿਲਾਮੀ ਸ਼ੁਰੂ ਹੋਵੇਗੀ। ਜਿਸ ਦੇ ਨਾਲ 5 ਫ਼ੀਸਦੀ ਜੀਐੱਸਟੀ ਵੀ ਲਾਇਆ ਜਾਵੇਗਾ। ਦੱਸ ਦੇਈਏ ਕਿ ਫਾਜ਼ਿਲਕਾ ਦੇ ਥਾਣੇ ਰੇਤੇ ਦੇ ਨਾਲ ਭਰੇ ਪਏ ਨੇ ਥਾਣਿਆਂ ਚ ਦਾਖ਼ਲ ਹੁੰਦਿਆਂ ਹਰ ਪਾਸੇ ਰੇਤਾ ਹੀ ਰੇਤਾ ਨਜ਼ਰ ਆਉਂਦਾ ਹੈ, ਤਾਂ ਜਿਸਦੀ ਹੁਣ ਨਿਲਾਮੀ ਕੀਤੀ ਜਾਣੀ ਹੈ। ਸਦਰ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਤਰੀਕ ਨੂੰ ਇਸ ਦੀ ਨਿਲਾਮੀ ਹੋਵੇਗੀ ਇਕੱਲੇ ਸਦਰ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਕਰੀਬ 18-19 ਹਜ਼ਾਰ ਸਕੇਅਰ ਫੁੱਟ ਰੇਤਾ ਥਾਣੇ ਵਿਚ ਬਰਾਮਦਗੀ ਦੌਰਾਨ ਪਿਆ ਹੈ।
Continues below advertisement