ਪਤੀ ਦੀ ਕੁੱਟਮਾਰ ਤੋਂ ਤੰਗ Singer Jyoti Nooran ਨੇ ਮੰਗਿਆ Divorce,ਪਤੀ ਕਿੰਝ ਕਰਦਾ ਸੀ ਤੰਗ, ਜਯੋਤੀ ਨੇ ਖੋਲ੍ਹੇ ਰਾਜ

Continues below advertisement

ਪਤੀ ਦੀ ਕੁੱਟਮਾਰ ਤੋਂ ਤੰਗ Singer Jyoti Nooran ਨੇ ਮੰਗਿਆ Divorce,ਪਤੀ ਕਿੰਝ ਕਰਦਾ ਸੀ ਤੰਗ, ਜਯੋਤੀ ਨੇ ਖੋਲ੍ਹੇ ਰਾਜ 

ਜਲੰਧਰ: ਪੌਲੀਵੁੱਡ ਤੇ ਬਾਲੀਵੁੱਡ ਇੰਡੱਸਟਰੀ ਦੀ ਮਸ਼ਹੂਰ ਗਾਇਕਾ ਜਯੋਤੀ ਨੂਰਾਂ ਆਪਣੇ ਪਤੀ ਤੋਂ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਜਯੋਤੀ ਨੇ ਅੱਜ ਪ੍ਰੈਸ ਵਾਰਤਾ ਕਰ ਕੇ ਪਤੀ  'ਤੇ ਗੰਭੀਰ ਇਲਜ਼ਾਮ ਲਾਏ ਹਨ।  

ਜਯੋਤੀ ਨੂਰਾਂ ਜਿਹਨਾਂ ਨੇ 2014 ਦੇ ਸਿਤੰਬਰ ਮਹੀਨੇ 'ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ , ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਮੈਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਅਤੇ ਨਸ਼ੇ ਕਰਕੇ ਉਹਨਾਂ ਦੀ ਮਾਰ ਕੁਟ ਕੀਤੀ ਜਾਂਦੀ  ਸੀ ਅਤੇ ਉਹਨਾਂ ਦੇ ਪ੍ਰੋਗਰਾਮਾਂ ਜਾਂ ਸ਼ੋਆਂ ਤੋਂ ਆਉਣ ਵੈਲੇ ਪੈਸਿਆਂ ਨੂੰ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਅਤੇ ਪੈਸੇ ਤੈਅ ਕਰਦਾ ਸੀ।

ਉਹਨਾਂ ਦੱਸਿਆ ਕਿ ਹੁਣ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਹੇ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤੋਂ ਦੁਖੀ ਹੋ ਕੇ ਉਹਨਾਂ ਤੋਂ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਗਿਆ ਹੈ, ਜਿਸਦੀ ਸੁਣਵਾਈ 11 ਅਕਤੂਬਰ ਹੈ ਅਤੇ ਉਹਨਾਂ ਵੱਲੋਂ ਪਤੀ ਦੇ ਖਿਲਾਫ ਐਸ.ਐਸ.ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਅਤੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।

ਉਹਨਾਂ ਖੁਲਾਸਾ ਕੀਤਾ ਕਿ ਉਹ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਅਤੇ ਕਾਨਫਰੰਸ ਰਾਹੀਂ ਉਹਨਾਂ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਤੱਕ ਜੋ ਵੀ ਸ਼ੋਅ ਬੁੱਕ ਕੀਤੇ ਗਏ ਹਨ ਉਹ ਉਹਨਾਂ ਵੱਲੋਂ ਨਹੀਂ ਬਲਕਿ ਉਹਨਾਂ ਦੇ ਪਤੀ ਕੁਨਾਲ ਵੱਲੋਂ ਕੀਤੇ ਗਏ ਹਨ ਅਤੇ ਪੇਅਮੈਂਟ ਵੀ ਕੁਨਾਲ ਵੱਲੋਂ ਹੀ ਰਿਸੀਵ ਕੀਤੀ ਗਈ ਹੈ। 

ਦਸ ਦਈਏ ਕਿ ਜਯੋਤੀ ਨੂਰਾਂ ਵੱਲੋਂ ਕੁਨਾਲ ਪਾਸੀ ਨਾਲ ਮਿਤੀ 2 ਅਗਸਤ 2014 ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ, ਮਲੋਆ, ਚੰਡੀਗੜ੍ਹ ਵਿੱਚ ਪ੍ਰੇਮ ਵਿਆਹ ਕੀਤਾ ਗਿਆ ਸੀ ਅਤੇ ਮਾਂ ਬਾਪ ਦੇ ਇਸ ਵਿਆਹ ਤੋਂ ਸਹਿਮਤ ਨਾ ਹੋਣ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕਰਕੇ ਆਪਣੀ ਜਿੰਦਗੀ ਅਤੇ ਮਾਲ ਦੀ ਸੁੱਰਖਿਆ ਲਈ ਸੀ।

Continues below advertisement

JOIN US ON

Telegram