ਪੰਜਾਬ ਦੀ ਧੀ ਕਨੇਡਾ ਚ ਬਣੀ ਪੁਲਿਸ ਅਫਸਰ
Download ABP Live App and Watch All Latest Videos
View In Appਪੰਜਾਬ ਦੀ ਧੀ ਕਨੇਡਾ ਚ ਬਣੀ ਪੁਲਿਸ ਅਫਸਰ
ਪੰਜਾਬ ਦੀ ਧੀ ਸੰਦੀਪ ਕੌਰ ਨੇ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੁੰਦਾ ਹੈ ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤੈਨਾਤ ਹਨ । ਸੰਦੀਪ ਕੌਰ ਨੇ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕਨੇਡਾ ਅਗਲੇਰੀ ਪੜ੍ਹਾਈ ਲਈ ਜਾਂਦੀ ਹੈ ਅਤੇ ਉਥੇ ਮਿਹਨਤ ਕਰਦੀ ਹੈ ਅਤੇ ਕਨੇਡਾ ਪੁਲਿਸ ਵਿੱਚ ਭਰਤੀ ਹੋ ਜਾਂਦੀ। ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਅੱਜ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਲੜਕੇ ਅਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ। ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ। ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਰਲੋਚਨ ਸਿੰਘ , ਐਸਐਚਓ ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਰ ਪਾ ਕੇ ਕੀਤਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ