Punjabi Singer Gurman Mann Controversy | ਨਹੀਂ ਟੱਲ ਰਹੇ ਪੰਜਾਬੀ ਗਾਇਕ - ਹੁਣ ਗਾਇਕ ਗੁਰਮਨ ਨੇ ਕੀਤੀ ਭਗਵਾਨ ਸ਼ਨੀ 'ਤੇ ਟਿੱਪਣੀ ਤੇ ਹਥਿਆਰਾਂ ਦੀ Permotion
Punjabi Singer Gurman Mann Controversy | ਨਹੀਂ ਟੱਲ ਰਹੇ ਪੰਜਾਬੀ ਗਾਇਕ - ਹੁਣ ਗਾਇਕ ਗੁਰਮਨ ਨੇ ਕੀਤੀ ਭਗਵਾਨ ਸ਼ਨੀ 'ਤੇ ਟਿੱਪਣੀ ਤੇ ਹਥਿਆਰਾਂ ਦੀ Permotion
#Punjabisinger #Gurmanmann #Controversy #abplive
ਕਿਥੋਂ ਕੁੰਡਲੀ ਚ ਮਿਲੂ ਤੈਨੂੰ ਸੋਹਣੀਏ
ਮੈਂ ਸ਼ਨੀ ਪੱਕਾ ਡੱਬ 'ਚ ਰੱਖਾਂ
ਇਹ ਗੀਤ ਦੀਆਂ ਉਹ ਲਾਈਨਾਂ ਨੇ ਜਿਨ੍ਹਾਂ ਨੇ ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ
ਨਵੇਂ ਗੀਤ convo ਕਾਰਨ ਗੁਰਮਨ ਮਾਨ ਖਿਲਾਫ ਸ਼ਿਕਾਇਤ ਦਰਜ ਹੋਈ ਹੈ
ਕਿਓਂਕਿ ਗੀਤ ਵਿੱਚ ਭਗਵਾਨ ਸ਼ਨੀ ਦੇਵ ਮਹਾਰਾਜ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਜਲੰਧਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਸ਼ਿਕਾਇਤ ਮਿਲੀ ਹੈ
ਇਹ ਸ਼ਿਕਾਇਤ ਕ੍ਰਿਪਾਲ ਮੰਦਰ ਸਮੇਤ ਹੋਰ ਸ਼ਨੀ ਦੇਵ ਮੰਦਰ ਕਮੇਟੀਆਂ ਵੱਲੋਂ ਗਾਇਕ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਗਾਇਕ ਨੇ ਸ਼੍ਰੀ ਸ਼ਨੀ ਦੇਵ ਬਾਰੇ ਗਲਤ ਸ਼ਬਦ ਬੋਲੇ ਹਨ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 2 ਮਿੰਟ 59 ਸੈਕਿੰਡ ਦੇ ਇਸ ਗੀਤ ਵਿੱਚ ਗਾਇਕ ਗੁਰਮਨ ਮਾਨ ਨੇ ਭਗਵਾਨ ਸ਼ਨੀ ਦੇਵ ਬਾਰੇ ਗ਼ਲਤ ਸ਼ਬਦਾਵਲੀ ਵਰਤੀ ਹੈ।
ਗਾਇਕ ਦੇ ਇਸ ਗੀਤ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇੰਨਾ ਹੀ ਨਹੀਂ ਗੀਤ ਚ ਗਾਇਕ ਹਥਿਆਰਾਂ ਦਾ ਪ੍ਰਦਰਸ਼ਨ ਕਰਦਾ ਵੀ ਨਜ਼ਰ ਆ ਰਿਹਾ ਹੈ
ਸ਼ਿਕਾਇਤ ਮਿਲਣ ਤੇ ਜੁਆਇਨ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ
ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਪੰਜਾਬੀ ਗਾਇਕਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ
ਕੋਈ ਵੀ ਗਾਇਕ ਨਸ਼ਾ ਤੇ ਹਥਿਆਰਾਂ ਦੀ ਪ੍ਰਮੋਸ਼ਨ ਕਰਨ ਵਾਲੇ ਗੀਤ ਨਹੀਂ ਗਾਏਗਾ ਤੇ ਜੇਕਰ ਕੋਈ ਇੰਝ ਕਰਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ
ਇੰਨਾ ਹੀ ਨਹੀਂ ਪੰਜਾਬੀਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਥਿਆਰਾਂ ਨਾਲ ਤਸਵੀਰਾਂ ਹਟਾਉਣ ਲਈ ਵੀ ਕਿਹਾ ਗਿਆ ਸੀ
ਇਨ੍ਹਾਂ ਆਦੇਸ਼ਾਂ ਦੀ ਸ਼ੁਰੂਆਤੀ ਦੌਰ ਚ ਤਾਂ ਗੱਜ ਵੱਜ ਕੇ ਪਹਿਰਾ ਦਿੱਤਾ ਗਿਆ ਹੈ
ਕਿਓਂਕਿ ਆਦੇਸ਼ਾਂ ਤੋਂ ਬਾਅਦ ਜਿਸ ਨੇ ਵੀ ਹਥਿਆਰਾਂ ਦੀ ਪ੍ਰਮੋਸ਼ਨ ਕਰਨ ਵਾਲਾ ਗੀਤ ਗਾਇਆ ਉਸ ਤੇ ਕਾਰਵਾਈ ਹੋਈ
ਲੇਕਿਨ ਹੁਣ ਸਮੇਂ ਦੇ ਨਾਲ ਨਾਲ ਪੁਲਿਸ ਵਿਭਾਗ ਇਸ ਮਾਮਲੇ ਚ ਸੁਸਤ ਹੁੰਦਾ ਨਜ਼ਰ ਆ ਰਿਹਾ ਹੈ |
ਕਿਉਂਕਿ ਬਹੁਤ ਸਾਰੇ ਪੰਜਾਬੀ ਗੀਤ ਮਾਰਕੀਟ ਚ ਆਏ ਜਿਨ੍ਹਾਂ ਚ ਹਥਿਆਰਾਂ ਦੀ ਨੁਮਾਇਸ਼ ਹੋਈ ਲੇਕਿਨ ਕਾਰਵਾਈ ਦੇ ਮਾਮਲੇ ਚ ਪੁਲਿਸ ਸੁਸਤ ਨਜ਼ਰ ਆ ਰਹੀ ਹੈ |
ਉਥੇ ਹੀ ਜੇਕਰ ਗੱਲ ਕਰੀਏ ਗੀਤਾਂ ਰਹਿਣ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਤਾਂ
ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਗਾਇਕ ਗੀਤਾਂ ਰਾਹੀਂ ਕਿਸੀ ਨਾ ਕਿਸੀ ਧਰਮ ਤੇ ਟਿੱਪਣੀ ਕਰ ਜਾਂਦੇ ਹਨ
ਹਾਲਾਂਕਿ ਸ਼ਿਕਾਇਤ ਮਿਲਣ ਤੇ ਪੁਲਿਸ ਵਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ
ਲੇਕਿਨ ਫਿਰ ਵੀ ਦੂਜੇ ਗਾਇਕ ਇਹੋ ਜਿਹੀਆਂ ਗ਼ਲਤੀਆਂ ਦੁਹਰਾ ਰਹੇ ਹਨ |ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |