Samrala | ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, 2 ਦੀ ਮੌਤ
Samrala | ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, 2 ਦੀ ਮੌਤ
ਸਮਰਾਲਾ : ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ । ਜਿਸ ਵਿੱਚ ਇਕ ਔਰਤ ਅਤੇ ਇੱਕ ਨੋਜਵਾਨ ਦੀ ਮੌਤ ਹੋ ਗਈ । ਪਿੰਡ ਹੇਡੋਂ ਤੋਂ ਮਾਂ ਅਤੇ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਸਾਇਡ ਤੋਂ ਇਕ ਤੇਜ ਰਫਤਾਰ ਰੇਸਰ ਬਾਇਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਇਸ ਭਿਆਨਕ ਟੱਕਰ ਨਾਲ ਰੇਸਰ ਬਾਇਕਰ ਸਵਾਰ ਅਤੇ ਐਕਟਿਵਾ ਸਵਾਰ ਔਰਤ ਦੀ ਮੋਕੇ ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਿਹਾ ਨੋਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਸਮਰਾਲਾ ਲਿਆਂਦਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਇਕ ਨੂੰ ਅੱਗ ਲੱਗ ਗਈ । ਜਿਸ ਨੂੰ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਬੁਝਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਵਾਸੀ ਹੇਡੋਂ ਵਜੋ ਹੋਈ ਹੈ ਜਦਕਿ ਮੋਟਰਸਾਈਕਲ ਸਵਾਰ ਨੋਜਵਾਨ ਦੀ ਪਛਾਣ ਵਿਵੇਕ ਵਾਸੀ(42) ਚੰਡੀਗੜ੍ਹ ਵਜੋਂ ਹੋਈ ਹੈ।
ਜਦਕਿ ਜ਼ਖ਼ਮੀ ਹੋਏ ਨੋਜਵਾਨ ਦੀ ਪਛਾਣ ਸਨਪ੍ਰੀਤ ਸਿੰਘ ਵਾਸੀ ਹੇਡੋਂ ਵਜੋਂ ਹੋਈ ਹੈ।