ਧਾਰਮਿਕ ਸਰਾਵਾਂ 'ਤੇ ਜੀਐਸਟੀ 'ਔਰੰਗਜ਼ੇਬ ਦਾ ਜਜ਼ੀਆ ਟੈਕਸ': ਰਾਘਵ ਚੱਢਾ ਦਾ ਸਸਪੈਂਸ਼ਨ ਨੋਟਿਸ

Continues below advertisement

Raghav Chadha: ਸੰਸਦ ਵਿੱਚ ਆਪਣੇ ਭਾਸ਼ਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਲਗਾਤਾਰ ਵੱਧ ਰਹੀ ਜੀਐਸਟੀ ਅਤੇ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਚੱਢਾ ਨੇ ਹਰਿਮੰਦਰ ਸਾਹਿਬ ਦੀਆਂ ਸਰਾਵਾਂ 'ਤੇ ਜੀਐਸਟੀ ਲਗਾਉਣ ਲਈ ਕੇਂਦਰ ਸਰਕਾਰ ਦੀ ਵੀ ਆਲੋਚਨਾ ਕੀਤੀ ਅਤੇ ਇਸ ਨੂੰ ਸਿੱਖਾਂ ਅਤੇ ਪੰਜਾਬੀਆਂ 'ਤੇ ਲਗਾਇਆ 'ਔਰੰਗਜ਼ੇਬ ਦਾ ਜਜ਼ੀਆ ਟੈਕਸ' ਕਰਾਰ ਦਿੱਤਾ। ਰਾਘਵ ਚੱਢਾ ਨੇ ਕਿਹਾ ਕਿ ਇਨਾਂ 'ਤੇ ਜੀ.ਐਸ.ਟੀ ਲਾਗੂ ਕਰਨਾ ਭਾਜਪਾ ਸਰਕਾਰ ਦੇ ਸਿੱਖ ਅਤੇ ਪੰਜਾਬ ਵਿਰੋਧੀ ਰਵੱਈਏ ਨੂੰ ਸਾਫ਼ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

Continues below advertisement

JOIN US ON

Telegram