ਓਮਾਨ ਦੇ ਸਮੁੰਦਰ 'ਚ ਪਠਾਨਕੋਟ ਦਾ ਰਜਿੰਦਰ ਸਿੰਘ ਹੋਇਆ ਲਾਪਤਾ
Continues below advertisement
ਓਮਾਨ ਦੇ ਸਮੁੰਦਰ 'ਚ ਪਠਾਨਕੋਟ ਦਾ ਰਜਿੰਦਰ ਸਿੰਘ ਹੋਇਆ ਲਾਪਤਾ
Pathankot (Mukesh Saini )
ਪਿਛਲੇ ਦਿਨ ਹੀ ਇੱਕ ਸ਼ੀਪ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਉਮਾਨ ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾ ਗ੍ਰਸਤ ਹੋ ਗਿਆ ਜਿਸਦੇ ਚਲਦੇ 16ੁ ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸੀ ਜਿਨਾਂ ਵਿੱਚੋਂ 10 ਨੂੰ ਰੇਸਕਿਉ ਕਰ ਲਿਆ ਗਿਆ ਹੈ ਅਤੇ ਇਹਨਾਂ ਦਸਾਂ ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਹਨਾਂ ਵਿੱਚੋਂ ਚਾਰ ਭਾਰਤੀ ਮੂਲ ਦੇ ਕਰੂ ਮੈਂਬਰ ਹਨ ਅਤੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦਾ ਵਸਨੀਕ ਹੈ ਜਿਸਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਰਾਜਿੰਦਰ ਸਿੰਘ ਇਸ ਸ਼ਿਪ ਵਿੱਚ ਬਤੌਰ ਚੀਫ ਆਫਿਸਰ ਤੈਨਾਤ ਸੀ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਹੈ ਇਸ ਦੇ ਚਲਦੇ ਪਰਿਵਾਰ ਦੇ ਵਿੱਚ ਸੋਕ ਦੀ ਲਹਿਰ ਹੈ ਅਤੇ ਪਰਿਵਾਰ ਵਾਲੇ ਖਾਸੇ ਪਰੇਸ਼ਾਨ ਦਿਸ ਰਹੇ ਨੇ
ਇਸ ਸੰਬੰਧੀ ਜਦ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਕਸਰ ਰਾਜਿੰਦਰ ਵੱਲੋਂ ਆਪਣੇ ਕਰੂ ਮੈਂਬਰਾਂ ਦੇ ਨਾਲ ਫੋਟੋਆਂ ਅਤੇ ਸ਼ਿਪ ਦੀ ਵੀਡੀਓ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਪਰ ਪਿਛਲੇ ਸੱਤ ਦਿਨ ਤੋਂ ਉਹਨਾਂ ਦਾ ਨਾ ਕੋਈ ਫੋਨ ਆਇਆ ਅਤੇ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਦਸਾ ਗ੍ਰਸਤ ਹੋ ਚੁੱਕਿਆ ਹੈ ਅਤੇ ਉਹਨਾਂ ਦੀ ਭਾਲ ਜਾਰੀ ਹੈ ਇਸ ਮੌਕੇ ਉਹਨਾਂ ਸਰਕਾਰਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਕਿੰਨੇ ਦਿਨ ਵਿਤ ਚੁਕੇ ਨੇ ਉਹਨਾਂ ਨੂੰ ਖਦਸ਼ਾ ਹੈ ਕਿ ਸੱਚ ਆਪਰੇਸ਼ਨ ਬੰਦ ਨਾ ਘਰ ਦਿੱਤਾ ਗਿਆ ਹੋਵੇ ਇਸ ਲਈ ਸਾਡੀ ਭਾਰਤ ਸਰਕਾਰ ਅਗੇ ਅਪੀਲ ਹੈ ਕਿ ਜਦ ਤੱਕ ਰਾਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਇਹ ਸੱਰਚ ਆਪਰੇਸ਼ਨ ਇਸੇ ਤਰ੍ਹਾਂ ਚਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਵੀ ਪਤਾ ਚੱਲ ਸਕੇ ਕਿ ਆਖਰ ਕਿ ਹੋਇਆ ਉਹਨਾਂ ਦੇ ਪਰਿਵਾਰਿਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ।
Continues below advertisement