Ratan Tata passed away: ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|
Ratan Tata passed away: ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|
ਅਸਲੀ ਰਤਨ ਦੀ ਪਹਿਚਾਨ ਸਿਰਫ ਉਸਦੀ ਕੀਮਤ ਅਤੇ ਚਮਕ ਤੋਂ ਹੁੰਦੀ ਹੈ ਪਰ ਜੇਕਰ ਕਿਸੇ ਦੀ ਸ਼ਖਸ਼ੀਅਤ ਦੇ ਵਿੱਚ ਰਤਨ ਛਿਪਿਆ ਹੋਵੇ ਤਾਂ ਉਸਦੀ ਪਹਿਚਾਣ ਦੇ ਲਈ ਉਸਦੇ ਮੁੱਲ ਅਤੇ ਚਮਕ ਨੂੰ ਨਹੀਂ ਦੇਖਿਆ ਜਾ ਸਕਦਾ ਭਾਰਤ ਦੇ ਮਹਾਨ ਉਦੋਗਪਤੀ ਰਤਨ ਟਾਟਾ ਵੀ ਅਜਿਹੀ ਹੀ ਸ਼ਖਸੀਅਤ ਸੀ ਜਿਨਾਂ ਦਾ ਮੁੱਲ ਆਉਣ ਵਾਲੀਆਂ ਪੀੜੀਆਂ ਸਦੀਆਂ ਤੱਕ ਯਾਦ ਰੱਖਣਗੀਆਂ ਆਪਣੇ ਮਹਾਨ ਸਮਾਜਿਕ ਕੰਮਾਂ ਦੇ ਲਈ ਅਤੇ ਜਾਨਵਰਾਂ ਦੇ ਨਾਲ ਪਿਆਰ ਦੇ ਲਈ ਉਹ ਜਾਣੇ ਜਾਂਦੇ ਨੇ ਖਾਸ ਕਰ ਕੁੱਤਿਆਂ ਦੇ ਨਾਲ ਪਿਆਰ ਲੁਕਿਆ ਨਹੀਂ ਹੈ। 86 ਸਾਲ ਦੀ ਉਮਰ ਦੇ ਵਿੱਚ ਅੰਤਿਮ ਸਾਹ ਲੈਣ ਵਾਲੇ ਰਤਨ ਟਾਟਾ ਦਾ ਦਿਲ ਆਖਰੀ ਸਮੇਂ ਤੱਕ ਕੁੱਤਿਆਂ ਦੇ ਲਈ ਧੜਕਦਾ ਰਿਹਾ ਜਿਨਾਂ ਨੂੰ ਸੜਕ ਤੇ ਘੁੰਮਣ ਵਾਲੇ ਅਵਾਰਾ ਕੁੱਤੇ ਨੂੰ ਲੋਕ ਹੀਨ ਭਾਵਨਾ ਦੀ ਨਜ਼ਰ ਨਾਲ ਦੇਖਦੇ ਸੀ ਇਗਨੋਰ ਕਰਦੇ ਸੀ ਉਹਨਾਂ ਕੁੱਤਿਆਂ ਦੇ ਲਈ ਰਤਨ ਟਾਟਾ ਕਿਸੇ ਭਗਵਾਨ ਤੋਂ ਘੱਟ ਨਹੀਂ ਸੀ। ਇਥੋਂ ਤੱਕ ਕਿ ਉਹਨਾਂ ਦੇ ਤਾਜ ਹੋਟਲ ਦੇ ਦਰਵਾਜ਼ੇ ਤੇ ਵੀ ਕੁੱਤਿਆਂ ਲਈ ਹਮੇਸ਼ਾ ਖੁੱਲੇ ਰਹਿੰਦੇ ਸੀ।