Kangana Ranaut ਦੀ ਫਿਲਮ Emergency ਦੇ ਹੱਕ 'ਚ Ravneet Bitu, ਸਿੱਖਾਂ ਨਾਲ ਕੀ ਹੋਇਆ ਦੁਨੀਆ ਨੂੰ ਪਤਾ ਲੱਗੇ...
Kangana Ranaut ਦੀ ਫਿਲਮ Emergency ਦੇ ਹੱਕ 'ਚ Ravneet Bitu, ਸਿੱਖਾਂ ਨਾਲ ਕੀ ਹੋਇਆ ਦੁਨੀਆ ਨੂੰ ਪਤਾ ਲੱਗੇ...
ਬੀਤੇ ਦਿਨੀਂ ਹੀ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਮਿਲ ਗਈ ਹੈ। ਜਿਸ ਤੋਂ ਬਾਅਦ ਕੰਗਨਾ ਖੁਸ਼ੀ ਦੇ ਮਾਰੇ ਪੱਬਾਂ ਭਾਰ ਹੋਈ ਪਈ ਹੈ। ਐਮਰਜੈਂਸੀ 'ਚ ਸੈਂਸਰ ਬੋਰਡ ਤੋਂ ਰਿਲੀਜ਼ ਦੀ ਇਜਾਜ਼ਤ ਮਿਲ ਗਈ ਸੀ। ਪਰ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ। ਪਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਕੰਗਨਾ ਦੇ ਹੱਕ ਚ ਬੋਲਦੇ ਨਜ਼ਰ ਆਏ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਫਿਲਮ ਐਮਰਜੈਂਸੀ ਵਿੱਚ ਅਜਿਹਾ ਕੋਈ ਦ੍ਰਿਸ਼ ਨਹੀਂ ਹੈ, ਜਿਸ ਨਾਲ ਸਿੱਖਾਂ ਜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੋਵੇ। ਬਿੱਟੂ ਨੇ ਕਿਹਾ ਕਿ ਫਿਲਮ ਨੂੰ ਕਲੀਅਰ ਕਰਨ ਤੋਂ ਪਹਿਲਾਂ ਦੋ ਬੁੱਧੀਜੀਵੀਆਂ ਨੇ ਦੇਖਿਆ ਅਤੇ ਉਨ੍ਹਾਂ ਨੇ ਫਿਲਮ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਕੀਤਾ। ਇਸ ਲਈ ਹੁਣ ਫਿਲਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਵਾਦ ਖੜ੍ਹਾ ਕਰਨਾ ਠੀਕ ਨਹੀਂ ਹੈ।