Ludhiana | ਸੇਵਾਮੁਕਤ DSP ਦੇ ਜੀਵਨ ਦਾ ਖੌਫ਼ਨਾਕ ਅੰਤ !!!
Ludhiana | ਸੇਵਾਮੁਕਤ DSP ਦੇ ਜੀਵਨ ਦਾ ਖੌਫ਼ਨਾਕ ਅੰਤ !!!
ਲੁਧਿਆਣਾ: ਸੇਵਾਮੁਕਤ DSP ਨੇ ਖ਼ੁਦ ਨੂੰ ਮਾਰੀ ਗੋਲੀ !!!
ਮ੍ਰਿਤਕ ਦਾ ਨਾਮ ਬਰਜਿੰਦਰ ਸਿੰਘ ਭੁੱਲਰ
ਕਰੀਬ ਇੱਕ ਸਾਲ ਪਹਿਲਾਂ ਸੇਵਾਮੁਕਤ ਹੋਏ ਸੀ ਭੁੱਲਰ
ਮਾਨਸਿਕ ਤੌਰ 'ਤੇ ਪਰੇਸ਼ਾਨ ਚਲ ਰਹੇ ਸੀ ਭੁੱਲਰ
ਵਿਦੇਸ਼ 'ਚ ਰਹਿੰਦੇ ਹਨ ਬੱਚੇ ਤੇ ਪਤਨੀ
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਵਿੱਚ ਸੇਵਾਮੁਕਤ ਡੀਐਸਪੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ
ਮ੍ਰਿਤਕ ਦਾ ਨਾਮ ਬਰਜਿੰਦਰ ਸਿੰਘ ਭੁੱਲਰ ਹੈ। ਜੋ ਕਰੀਬ ਇੱਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ।
ਸਰਾਭਾ ਨਗਰ ਥਾਣੇ ਦੀ ਪੁਲਸ ਤੋ ਮਿਲੀ ਜਾਣਕਾਰੀ ਅਨੁਸਾਰ ਭੁੱਲਰ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚਲ ਰਹੇ ਸੀ।।
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਭੁੱਲਰ ਨੇ ਸਰਾਭਾ ਨਗਰ ਸਥਿਤ ਗ੍ਰੀਨ ਐਵੀਨਿਊ ਸਥਿਤ ਆਪਣੇ ਘਰ 'ਚ
ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ| ਇਥੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ
ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਮਾਤਾ-ਪਿਤਾ ਕਮਰੇ ਵਿਚ ਗਏ
ਅਤੇ ਕੁਰਸੀ 'ਤੇ ਪਈ ਉਸ ਦੀ ਬੇਜਾਨ ਲਾਸ਼ ਨੂੰ ਦੇਖ ਕੇ ਸਦਮੇ ਚ ਚਲੇ ਗਏ |
ਭੁੱਲਰ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ।
ਭੁੱਲਰ 2023 ਵਿੱਚ ਤੀਜੀ ਭਾਰਤੀ ਰਿਜ਼ਰਵ ਬਟਾਲੀਅਨ (IRB) ਤੋਂ ਸੇਵਾਮੁਕਤ ਹੋਏ। ਉਹ ਲੁਧਿਆਣਾ ਵਿੱਚ ਐਸਐਚਓ ਵਜੋਂ ਵੀ ਕੰਮ ਕਰ ਚੁੱਕੇ ਹਨ।
ਫਿਲਹਾਲ ਇਸ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਰਿਵਾਰ ਵਾਲੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ