Sangrur AAP ਦੀ ਰਾਜਧਾਨੀ ਹੈ ਅਤੇ ਸਾਡੀ ਰਾਜਧਾਨੀ ਕਾਇਮ ਰਹੇਗੀ -Harpal Cheema

Sangrur AAP ਦੀ ਰਾਜਧਾਨੀ ਹੈ ਅਤੇ ਸਾਡੀ ਰਾਜਧਾਨੀ ਕਾਇਮ ਰਹੇਗੀ -Harpal Cheema

 

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਏਬੀਪੀ ਸਾਂਝਾ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ  ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕੇਜਰੀਵਾਲ ਆ ਰਹੇ ਹਨ । ਝੂਠਾ ਕੇਸ ਉਨਾ ਦੇ ਉਪਰ ਬਣਾਇਆ ਸੀ ਸੁਪਰੀਮ ਕੋਰਟ ਨੇ ਉਸ ਕੇਸ ਵਿੱਚ ਉਨਾ ਨੂੰ ਜਮਾਨਤ ਦਿੱਤੀ ਹੈ । ਸੁਪਰੀਮ ਕੋਰਟ ਨੂੰ ਇਸ ਗਲ ਵਿੱਚ ਦਖਲ ਦੇਣਾ ਪਿਆ ਜਦੋ ਬੀਜੇਪੀ ਸਰਕਾਰ ਝੂਠੇ ਕੇਸ ਬਣਾ ਰਹੀ ਹੈ । ਝੂਠੇ ਕੇਸ ਬਣਾ ਕੇ ਚੋਣਾ ਦੇ ਸਮੇ ਵਿੱਚ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਗਿਰਫਤਾਰ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ 13-0 ਨਾਲ ਜਿੱਤਾਂਗੇ । ਸਾਰੇ ਹੀ ਵਿਧਾਇਕ ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਬਹੁਤ ਖੁਸ਼ ਸਨ । ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਚ ਜਿੱਤ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ । ਅਤੇ ਵਿਧਾਇਕਾਂ ਨੇ ਵੀ ਜਿੱਤ ਦਾ ਭਰੋਸਾ ਦਵਾਇਆ ਹੈ । ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਵੀ ਕੀਤਾ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਵਿੱਚ ਵੀ ਆਉਣਗੇ । ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋ ਪੰਜਾਬ ਦੇ ਸਾਰੇ ਲੋਕ ਖੁਸ਼ ਹਨ । ਵਿਰੋਧੀਆ ਨੂੰ ਆਪਣੇ ਆਪ ਨੂੰ ਚੈਕ ਕਰਨਾ ਪੈਣਾ ਹੈ । 

JOIN US ON

Telegram
Sponsored Links by Taboola