Sangrur Bank Fraud : ਬੈਂਕ ਮੁਲਾਜ਼ਮ ਨੇ ਬੈਂਕ ਨੂੰ ਲਗਾਇਆ ਕਰੋੜਾਂ ਦਾ ਚੂਨਾ,ਖਾਤਿਆਂ ਚੋਂ ਉਡਾਏ 1 ਕਰੋੜ 39 ਲੱਖ
Sangrur Bank Fraud : ਬੈਂਕ ਮੁਲਾਜ਼ਮ ਨੇ ਬੈਂਕ ਨੂੰ ਲਗਾਇਆ ਕਰੋੜਾਂ ਦਾ ਚੂਨਾ,ਖਾਤਿਆਂ ਚੋਂ ਉਡਾਏ 1 ਕਰੋੜ 39 ਲੱਖ
#Sangrur #cooperativebank #Bankfraud #abplive
ਮੁਲਾਜ਼ਮ ਨੇ ਬੈਂਕ 'ਚ ਕੀਤਾ 1 ਕਰੋੜ ਤੋਂ ਵਧ ਦਾ ਘਪਲਾ
ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਬ੍ਰਾਂਚ ਚੀਮਾ 'ਚ ਹੋਇਆ ਘਪਲਾ
ਖਾਤਿਆਂ ਚੋਂ ਉਡਾਏ 1 ਕਰੋੜ 39 ਲੱਖ
ਸੰਗਰੂਰ ਦੇ ਚੀਮਾ ਬ੍ਰਾਂਚ ਦੇ ਕੋ-ਆਪਰੇਟਿਵ ਬੈਂਕ ਚ ਵੱਡਾ ਘਪਲਾ ਹੋਇਆ ਹੈ
ਘਪਲਾ 10-20 ਲੱਖ ਦਾ ਨਹੀਂ ਬਲਕਿ ਇੱਕ ਕਰੋੜ, 39 ਲੱਖ ਰੁਪਏ ਦਾ ਹੋਇਆ ਹੈ |
ਤੇ ਇਹ ਘਪਲਾ ਕਿਸੇ ਹੋਰ ਨੇ ਨਹੀਂ ਬੈਂਕ ਦੇ ਮੁਲਾਜ਼ਮ ਨੇ ਹੀ ਕੀਤਾ ਹੈ |
ਜੋ ਕਿ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਫ਼ਰਾਰ ਹੈ |
ਦਰਅਸਲ ਚੀਮਾ ਬ੍ਰਾਂਚ ਦੇ ਕੋ-ਆਪਰੇਟਿਵ ਬੈਂਕ ਦੇ ਇੰਚਾਰਜ ਉੱਤੇ ਇੱਕ ਕਰੋੜ, 39 ਲੱਖ ਰੁਪਏ ਦਾ ਘਪਲਾ ਕਰਨ ਦੇ ਇਲਜ਼ਾਮ ਲੱਗੇ ਹਨ।
ਮੀਡੀਆ ਨਾਲ ਗੱਲ ਕਰਦੇ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਸਾਡੇ ਵੱਲੋਂ ਲੰਬੇ ਸਮੇਂ ਉੱਤੇ ਇੱਕੋ ਸੀਟ ਉੱਤੇ ਬੈਠੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹੈ। ਚੀਮਾ ਬ੍ਰਾਂਚ ਵਿੱਚ ਜਦੋਂ ਨਵੇਂ ਮੈਨੇਜਰ ਨੇ ਜੁਆਇਨ ਕੀਤਾ, ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁਝ ਹੇਰਫੇਰ ਨਜ਼ਰ ਆਏ। ਬ੍ਰਾਂਚ ਇੰਚਾਰਜ ਨੇ ਤੁਰੰਤ ਇਸ ਦੀ ਸੂਚਨਾ ਕੋਆਪਰੇਟਿਵ ਬੈਂਕ ਦੀ ਕਮੇਟੀ ਨੂੰ ਦਿੱਤੀ। ਮਾਮਲਾ ਪੁਲਿਸ ਤੱਕ ਪਹੁੰਚਿਆ
ਸ਼ੁਰੂਆਤ ਚ ਘਪਲਾ ਸਿਰਫ 80 ਕੁ ਲੱਖ ਦਾ ਨਜ਼ਰ ਆ ਰਿਹਾ ਸੀ, ਪਰ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਹੁਣ ਤੱਕ 1 ਕਰੋੜ, 39 ਲੱਖ ਦਾ ਘਪਲਾ ਹੋ ਚੁੱਕਾ ਹੈ।ਬੈਂਕ ਦੇ ਚੇਅਰਮੈਨ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਘਪਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦਾ ਪੈਸਾ ਰਿਕਵਰ ਕੀਤਾ ਜਾ ਸਕੇ | ਮੁਲਜ਼ਮ ਮੁਲਾਜ਼ਮ ਬੈਂਕ ਚ ਬਤੋਰ ਚਪੜਾਸੀ ਭਰਤੀ ਹੋਇਆ ਸੀ ਤੇ ਹੁਣ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਤੈਨਾਤ ਸੀ |ਫਿਲਹਾਲ ਬੈਂਕ ਵਲੋਂ ਮੁਲਜ਼ਮ ਮੁਲਾਜ਼ਮ ਨੂੰ ਮੁਅੱਤਲ ਕਰਕੇ ਕਾਨੂੰਨੀ ਕਾਰਵਾਈ ਅਮਲ ਚ ਲਿਆਉਂਦੀ ਜਾ ਰਹੀ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...