Sangrur Farmer Vs SC |ਸੰਗਰੂਰ 'ਚ ਕਿਸਾਨ ਵਲੋਂ ਨੌਜਵਾਨਾਂ ਦੀ ਕੁੱਟਮਾਰ - ਦਲਿਤ ਪਰਿਵਾਰ ਤੇ ਕਿਸਾਨ ਆਹਮੋ ਸਾਹਮਣੇ!!!
Download ABP Live App and Watch All Latest Videos
View In AppSangrur Farmer Vs SC |ਸੰਗਰੂਰ 'ਚ ਕਿਸਾਨ ਵਲੋਂ ਨੌਜਵਾਨਾਂ ਦੀ ਕੁੱਟਮਾਰ - ਦਲਿਤ ਪਰਿਵਾਰ ਤੇ ਕਿਸਾਨ ਆਹਮੋ ਸਾਹਮਣੇ!!!
#Sangrur #Farmer #SC #Crime #abplive
ਸੰਗਰੂਰ 'ਚ ਕਿਸਾਨ ਨੇਤਾ ਵਲੋਂ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ |
ਜਾਣਕਾਰੀ ਮੁਤਾਬਕ 6 ਜੂਨ ਨੂੰ ਕਿਸਾਨ ਨੇਤਾ ਮਨਜੀਤ ਸਿੰਘ ਦਾ ਪੁੱਤਰ ਕਾਲਜ ਤੋਂ ਵਾਪਿਸ ਆ ਰਿਹਾ ਸੀ ਕਿ ਰਸਤੇ
ਚ 3 ਨੌਜਵਾਨਾਂ ਨੇ ਲੁੱਟਮਾਰ ਦੀ ਨੀਅਤ ਨਾਲ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ | ਜਿਸ ਤੋਂ ਬਾਅਦ ਕਿਸਾਨ ਨੇਤਾ ਮਨਜੀਤ ਸਿੰਘ
ਨੇ ਉਕਤ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |ਉਕਤ ਨੌਜਵਾਨ ਦਲਿਤ ਭਾਈਚਾਰੇ ਨਾਲ ਸੰਬੰਧਤ ਹਨ |
ਜਿਸ ਤੋਂ ਬਾਅਦ ਮਾਮਲਾ ਫਿਰਕੂ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ |
ਨੌਜਵਾਨਾਂ ਦੇ ਨਾਲ ਭਾਰਤੀ ਅੰਬੇਡਕਰ ਮਿਸ਼ਨ ਜਥੇਬੰਦੀ ਆ ਖੜ੍ਹੀ ਹੋਈ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਮਨਜੀਤ ਸਿੰਘ ਵਲੋਂ ਉਕਤ ਨੌਜਵਾਨਾਂ ਦੀ ਦਲਿਤ ਹੋਣ ਕਾਰਨ ਕੁੱਟਮਾਰ ਕੀਤੀ ਗਈ
ਤੇ ਅਪਸ਼ਬਦ ਬੋਲੇ ਗਏ |
ਉਨ੍ਹਾਂ ਕਿਸਾਨ ਖਿਲਾਫ SC ST ਐਕਟ ਤਹਿਤ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ
ਨੌਜਵਾਨਾਂ ਨਾਲ ਇਨਸਾਫ ਨਾ ਹੋਇਆ ਤਾਂ ਉਹ ਸੜਕਾਂ ਤੇ ਆਉਣਗੇ |
ਪੁਲਿਸ ਵਲੋਂ ਇਸ ਮਾਮਲੇ ਚ ਕਿਸਾਨ ਮਨਜੀਤ ਸਿੰਘ ਤੇ SC ST ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਜਿਸ ਤੋਂ ਬਾਅਦ ਭਾਰਤੀ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ
ਉਸਦੇ ਹੱਕ ਚ ਆ ਖੜ੍ਹੀ ਹੋਈ ਹੈ | ਜਿਨ੍ਹਾਂ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਤੇ SC ST ਐਕਟ ਲਗਾਉਣਾ ਗ਼ਲਤ ਹੈ |
ਫਿਲਹਾਲ ਪੁਲਿਸ ਦੋਹਾਂ ਧਿਰਾਂ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕਰਨ ਤੇ ਇਨਸਾਫ਼ ਕਰਨ ਦੀ ਗੱਲ ਆਖ ਰਹੀ ਹੈ